ਪਿੰਡ ਭੂੰਦੜ ਵਿਚ ਡੇਰਾ ਪ੍ਰੇਮੀ ਦੇ ਕਤਲ ਸਬੰਧੀ ਪੁਲੀਸ ਦੇ ਹੱਥ ਸੀਸੀਟੀਵੀ ਫੁਟੇਜ ਲੱਗੀ
ਅਸ਼ੋਕ ਵਰਮਾ, ਬਾਬੂਸ਼ਾਹੀ ਨੈੱਟਵਰਕ
ਬਠਿੰਡਾ ,6 ਦਸੰਬਰ 2021:ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਭੂੰਦੜ ਵਿੱਚ ਕਤਲ ਕਰ ਦਿੱਤੇ ਗਏ ਡੇਰਾ ਪ੍ਰੇਮੀ ਚਰਨ ਦਾਸ ਮਾਮਲੇ ਚ ਪੁਲਸ ਦੇ ਹੱਥ ਸੀਸੀਟੀਵੀ ਫੁਟੇਜ ਲੱਗੀ ਹੈ ।ਕ ਤਲ ਵਕਤ ਹਨ੍ਹੇਰਾ ਹੋਣ ਕਾਰਨ ਕਾਤਲਾਂ ਨੂੰ ਕੋਈ ਦੇਖ ਨਹੀਂ ਸਕਿਆ ਕਿਉਂਕਿ ਪਿੰਡ ਵਿੱਚ ਬਿਜਲੀ ਬੰਦ ਸੀ ।
ਇਸ ਤੋਂ ਇਲਾਵਾ ਪੁਲੀਸ ਨੂੰ ਕੋਈ ਹੋਰ ਸੁਰਾਗ ਨਹੀਂ ਮਿਲਿਆ ਹੈ ।ਪੁਲੀਸ ਹੁਣ ਸੀਸੀਟੀਵੀ ਫੁਟੇਜ਼ ਦੇ ਆਧਾਰ ਤੇ ਪੜਤਾਲ ਨੂੰ ਅੱਗੇ ਵਧਾ ਰਹੀ ਹੈ ।ਇਸ ਮਾਮਲੇ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ ।