ਜ਼ਿਲ੍ਹਾ ਪੱਧਰੀ ਸਾਇੰਸ ਮੇਲੇ ਵਿੱਚ ਮੁਕੰਦਪੁਰ ਸਕੂਲ ਦੇ ਬੱਚਿਆਂ ਨੇ ਪ੍ਰਦਰਸ਼ਨ ਕੀਤਾ
ਰਾਜਿੰਦਰ ਕੁਮਾਰ, ਬਾਬੂਸ਼ਾਹੀ ਨੈੱਟਵਰਕ
ਬੰਗਾ 6 ਦਸੰਬਰ.2021- ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ ਆਦਰਸ਼ ਸੀਨੀਅਰ ਸਕੈਂਡਰੀ ਸਕੂਲ ਖਟਕੜ ਕਲਾਂ ਵਿਖੇ ਹੋਇਆ। ਜਿਸ ਵਿੱਚ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਮੁਕੰਦਪੁਰ ਬੱਚਿਆਂ ਨੇ ਚੈਰੀ ਵੰਸ਼ਿਕਾ ਨੌਵੀਂ ਕਲਾਸ ਦੇ ਵਿਦਿਆਰਥੀਆਂ ਨੇ ਨਿਊਟਨ ਸਬੰਧੀ ਪ੍ਰੋਜੈਕਟ ਤਿਆਰ ਕੀਤਾ।ਇਹ ਪ੍ਰੋਜੈਕਟ ਜ਼ਿਲੇ ਵਿੱਚੋਂ ਤੀਸਰੇ ਸਥਾਨ ਤੇ ਰਿਹਾ।
ਜ਼ਿਲ੍ਹਾ ਸਿੱਖਿਆ ਅਫ਼ਸਰ ਜਰਨੈਲ ਸਿੰਘ ਜੀ ਨੇ ਬੱਚਿਆਂ ਨੂੰ ਸਨਮਾਨਤ ਕੀਤਾ ਅਤੇ ਸਕੂਲ ਵਿਖੇ ਇਨ੍ਹਾਂ ਦਾ ਸਟਾਫ ਦੀ ਹਾਜਰੀ ਵਿਚ ਸਨਮਾਨ ਕੀਤਾ ਗਿਆ ਇਸ ਸਮੇਂ ਅਮਰਜੀਤ ਖਟਕੜ ਪ੍ਰਿੰਸੀਪਲ ਲੈਕਚਰਾਰ ਦਵਿੰਦਰ ਕੌਰ ਲੈਕਚਰਾਰ ਕਸ਼ਮੀਰ ਸਿੰਘ ਲੈਕਚਰਾਰ ਰਾਮ ਲੁਭਾਇਆ ਕਲਸੀ ਲੈਕਚਰਾਰ ਇੰਦਰਪਾਲ ਸਿੰਘ ਮੀਨਾਕਸ਼ੀ ਪ੍ਰਵੀਨ ਕੌਰ ਹਰਪ੍ਰੀਤ ਕੌਰ ਲਹਿੰਬਰ ਸਿੰਘ ਰਮਨਦੀਪ ਸਤਿਬੀਰ ਸਿੰਘ ਬੁੱਧ ਦਾਸ ਤਰਸੇਮ ਲਾਲ,ਰਣ ਬਹਾਦਰ ਸਤਿੰਦਰ ਸੋਢੀ ਮਨਦੀਪ ਸਿੰਘ ਨੀਰੂ ਸ਼ਰਮਾ ਗੁਰਸ਼ਰਨ ਸੰਤੋਸ਼ ਕੌਰ , ਗੁਰਦੀਪ ਸਿੰਘ ਬਲਰਾਜ ਆਦਿ ਸ਼ਾਮਲ ਸਨ।