ਹਾਈਕੋਰਟ ਨੇ ਆਰਬਿਟ ਕੰਪਨੀ ਦੇ ਹੱਕ ਵਿੱਚ ਸੁਣਾਇਆ ਫੈਸਲਾ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 06 ਦਸੰਬਰ 2021- ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਆਰਬਿਟ ਬੱਸ ਕੰਪਨੀ ਤੇ ਦੀਪ ਬੱਸ ਕਂਪਨੀ ਦੇ ਹੱਕ ਵਿਚ ਫੈਸਲਾ ਸੁਣਾਇਆ ਹੈ ਅਤੇ ਟਰਾਂਸਪੋਰਟ ਮਹਿਕਮੇ ਵੱਲੋਂ ਇਨ੍ਹਾਂ ਕੰਪਨੀਆਂ ਦੇ ਰੱਦ ਕੀਤੇ ਪਰਮਿਟ ਬਹਾਲ ਕਰ ਦਿੱਤੇ ਹਨ । ਅਤੇ ਹੁਕਮਾਂ ਦੀ ਕਾਪੀ ਮਿਲਣ ਤੋ ਬਾਅਦ ਪੂਰੀ ਜਾਣਕਾਰੀ ਮਿਲੇਗੀ, ਜਿਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਹਾਈਕੋਰਟ ਦੇ ਸੀਨੀਅਰ ਵਕੀਲ ਪੁਨੀਤ ਬਾਲੀ ਨੇ ਦੱਸਿਆ ਕਿ ਹਾਈਕੋਰਟ ਨੇ ਆਰਬਿਟ ਬੱਸ ਕੰਪਨੀ ਨੂੰ ਰਾਹਤ ਦਿੰਦੇ ਹੋਏ ਪੰਜਾਬ ਸਰਕਾਰ ਵਲੋਂ ਆਰਬਿਟ ਬੱਸ ਕੰਪਨੀ ਦੇ ਪਰਮਿਟ ਰੱਦ ਕਰਨ ਦੀ ਕੀਤੇ ਹੁਕਮਾਂ ਨੂੰ ਰੱਦ ਕਰ ਦਿੱਤਾ ਹੈ।