ਹਾਈ ਕੋਰਟ ਦੇ ਹੁਕਮਾਂ ਤੋਂ ਪਹਿਲਾਂ ਹੀ 605 ਸਹਾਇਕ ਪ੍ਰਫੈਸਰਾਂ ਨੇ ਕੀਤਾ ਜੁਆਇਨ, ਭਵਿੱਖ ਬਾਰੇ ਬਣਿਆ ਭੰਬਲਭੂਸਾ, ਅਦਾਲਤੀ ਹੁਕਮਾਂ ਦੀ ਕਾਪੀ ਵੀ ਪੜ੍ਹੋ
ਚੰਡੀਗੜ੍ਹ, 6 ਦਸੰਬਰ, 2021: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ 'ਤੇ ਅੰਤਰਿਮ ਰੋਕ ਲਾਉਣ ਤੋਂ ਪਹਿਲਾਂ ਹੀ 605 ਅਧਿਆਪਕਾਂ ਨੇ ਆਪਣੀਆਂ ਮੌਜੂਦਾ ਨੌਕਰੀਆਂ ਤੋਂ ਅਸਤੀਫੇ ਦੇ ਕੇ ਸਹਾਇਕ ਪ੍ਰੋਫੈਸਰਾਂ ਵਜੋਂ ਨੌਕਰੀ ਜੁਆਇਨ ਕਰ ਲਈ ਹੈ। ਹੁਣ ਇਹਨਾਂ ਅਧਿਆਪਕਾਂ ਦਾ ਭਵਿੱਖ ਕੀ ਹੋਵੇਗਾ, ਇਸਨੁੰ ਲੈ ਕੇ ਭੰਬਲਭੂਸਾ ਬਣ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਸਰਕਾਰੀ ਕਾਲਜਾਂ ਵਿਚ ਗੈਸਟ ਲੈਕਚਰਾਂ ਵਜੋਂ ਕੰਮ ਕਰਦੇ ਸਹਾਇਕ ਪ੍ਰੋਫੈਸਰਾਂ ਨੂੰ 5 ਅੰਕ ਵਾਧੂ ਦੇਣ ਕਾਰਨ ਇਹ ਮਾਮਲਾ ਹਾਈ ਕੋਰਟ ਵਿਚ ਪਹੁੰਚਿਆ ਹੈ ਤੇ ਗੈਰ ਸਰਕਾਰੀ ਕਾਲਜਾਂ ਵਿਚ ਪੜ੍ਹਾਉਂਦੇ ਸਹਾਇਕ ਪ੍ਰੋਫੈਸਰਾਂ ਨੇ ਸਰਕਾਰ ਦੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਹੈ।
ਹਾਈ ਕੋਰਟ ਦੇ ਜਸਟਿਸ ਮਹਾਂਬੀਰ ਸਿੰਘ ਸਿੱਧੂ ਦੇ ਬੈਂਚ ਨੇ ਲੰਘੇ ਕੱਲ੍ਹ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ 'ਤੇ ਅੰਤਰਿਮ ਰੋਕ ਲਗਾ ਕੇ ਮਾਮਲੇ ਦੀ ਸੁਣਵਾਈ 13 ਦਸੰਬਰ 'ਤੇ ਪਾ ਦਿੱਤੀ ਸੀ। ਇਸ ਮਾਮਲੇ ਵਿਚ ਕੁਲਵਿੰਦਰ ਸਿੰਘ ਨਾਂ ਦੇ ਵਿਅਕਤੀ ਵੱਲੋਂ ਪੰਜਾਬ ਸਰਕਾਰ ਤੇ ਹੋਰਨਾਂ ਨੂੰ ਧਿਰ ਬਣਾਉਂਦੇ ਹੋਏ ਪਟੀਸ਼ਨ ਦਾਇਰ ਕੀਤੀ ਗਈ ਹੈ।
ਇਸ ਦੌਰਾਨ ਸਿੱਖਿਆ ਮਾਹਿਰ ਡਾ. ਪਿਆਰੇ ਲਾਲ ਗਰਗ ਨੇ ਵੀ ਇਸ ਮਾਮਲੇ ਵਿਚ ਸਵਾਰ ਚੁੱਕੇ ਹਨ। ਉਹਨਾਂ ਕਿਹਾ ਕਿ ਸਹਾਇਕ ਪ੍ਰੋਫੈਸਰਾਂ ਦੀ ਭਰਤੀ ਵਿਚ ਘੋਰ ਬੇਨਿਯਮੀਆਂ ਤੇ ਘਪਲਿਆਂ ਦੇ ਇਲਜ਼ਾਮ ਲੱਗੇ ਹਨ। ਮੰਤਰੀ ਨੇ ਬਿਆਨ ਦਿੱਤਾ ਹੈ ਕਿ ਕੋਈ ਘਪਲਾ ਨਹੀਂ ਪਰ ਫਿਰ ਵੀ ਜਾਂਚ ਕੀਤੀ ਜਾ ਰਹੀ ਹੈÍ ਕੋਈ ਘਪਲਾ ਨਹੀਂ ਤਾਂ ਜਾਂਚ ਕਿਉਂ;ਕੀਤੀ ਜਾ ਰਹੀ ਹੈ ? ਕੀ ਅਜਿਹੇ ਵਿਚ ਜਾਂਚ ਪਰਦਾ ਪਾਉਣ ਦਾ ਯਤਨ ਨਹੀਂ, ਨਿਆਇਕ ਜਾਂਚ ਕਿਉਂ ਨਹੀਂ ? ਨਿਯੁਕਤੀਆਂ ਵਿੱਚ ਬੇਲੋੜੀ ਕਾਹਲ ਕਿਉਂ ? ਮਾਨਯੋਗ ਹਾਈ ਕੋਰਟ ਵਿੱਚ ਅਨੇਕਾਂ ਕੇਸਾਂ ਦੇ ਮਾੜੇ ਨਜ਼ਰ ਵੀ ਆਉਣੀ ਕਾਹਲੀ ਹੋਰ ਵੀ ਸ਼ੰਕੇ ਖੜੇ ਕਰਦੀ ਹੈ.... ਪੰਜਾਬ ਤੇਰਾ ਕੀ ਹੋਵੇਗਾ ਭਵਿੱਖ????
ਨਾਲ ਨੱਥੀ ਪੀ ਡੀ ਐਫ ਫਾਈਲ ਵਿਚ ਹਾਈ ਕੋਰਟ ਦੇ ਹੁਕਮ ਪੜ੍ਹੋ