ਦਲਜੀਤ ਕੌਰ ਭਵਾਨੀਗੜ੍ਹ
ਚੰਡੀਗੜ੍ਹ, 06 ਦਸੰਬਰ, 2021: ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਜੱਥੇਬੰਦੀ ਵੱਲੋਂ 8 ਦਸੰਬਰ ਨੂੰ ਸਿੱਖਿਆ ਮੰਤਰੀ ਦੇ ਹਲਕੇ ‘ਚ ਕਰਨਗੇ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅਧਿਆਪਕਾਂ ਦੀਆਂ ਬਦਲੀਆਂ ਵਾਲੇ ਮਸਲੇ ਸੰਬੰਧੀ ਈ.ਟੀ.ਟੀ. ਟੈੱਟ ਪਾਸ ਅਧਿਆਪਕ ਯੂਨੀਅਨ (6505) ਪੰਜਾਬ ਲੰਮੇ ਸਮੇਂ ਤੋਂ ਲਗਾਤਾਰ ਸੰਘਰਸ਼ ਕਰ ਰਹੀ ਹੈ। ਸੰਘਰਸ਼ ਨੂੰ ਸਮੱਸਿਆਵਾਂ ਦੇ ਹੱਲ ਲਈ ਹੋਰ ਅੱਗੇ ਤੋਰਦਿਆਂ ਹੋਇਆਂ ਜਥੇਬੰਦੀ ਵਲੋਂ ਇਸ ਵਾਰ 8 ਦਸੰਬਰ ਦਿਨ ਬੁੱਧਵਾਰ ਨੂੰ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੇ ਹਲਕੇ ਜਲੰਧਰ ਵਿੱਚ ਵਿਸ਼ਾਲ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕ ਦਿੱਤਾ ਗਿਆ ਹੈ।
ਈ.ਟੀ.ਟੀ. ਟੈੱਟ ਪਾਸ ਅਧਿਆਪਕ ਯੂਨੀਅਨ (6505) ਪੰਜਾਬ ਦੇ ਆਗੂਆਂ ਨੇ ਕਿਹਾ ਕਿ ਬਦਲੀਆਂ ਵਾਲੇ ਇੱਕ-ਇਕ ਮਸਲੇ ਦਾ ਹੱਲ ਹੋਣ ਤੱਕ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਅਤੇ ਜਦੋਂ ਤੱਕ ਇਕ-ਇਕ ਸਾਥੀ ਦੀ ਬਦਲੀ ਸਹੀ ਰੂਪ ਦੇ ਵਿਚ ਲਾਗੂ ਨਹੀਂ ਹੋ ਜਾਂਦੀ, ਅਸੀਂ ਉਦੋਂ ਤੱਕ ਸੰਘਰਸ਼ ਜਾਰੀ ਰੱਖਾਂਗੇ। ਜਥੇਬੰਦੀ ਦੇ ਆਗੂਆਂ ਵਲੋਂ ਸਾਰੇ ਈਟੀਟੀ ਟੈਟ ਪਾਸ ਅਧਿਆਪਕਾਂ ਨੂੰ ਆਪਣੇ ਪਰਿਵਾਰਾਂ, ਬੱਚਿਆਂ ਦੇ ਨਾਲ ਇਸ ਸੰਘਰਸ਼ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਕੰਬਜ, ਜਸਵਿੰਦਰ ਸੇਖੜਾ, ਸਰਬਜੀਤ ਸਿੰਘ ਭਾਵੜਾ ਕੁਲਵਿੰਦਰ ਪਟਿਆਲਾ, ਪਰਮਜੀਤ ਸਿੰਘ ਮਾਛੀਵਾੜਾ, ਹਰਜਿੰਦਰ ਪਟਿਆਲਾ, ਦੀਪ ਕੰਬੋਜ ਥਿੰਦ, ਗੁਰਦੀਪ ਡੋਡ, ਸਤਨਾਮ ਮੋਹਾਲੀ, ਇੰਦਰਜੀਤ ਆਨੰਦਪੁਰ ਸਾਹਿਬ, ਗੁਰਪ੍ਰੀਤ ਮੋਰਿੰਡਾ, ਇੰਨਕਲਾਬ ਗਿੱਲ, ਗੁਰਵੀਰ ਅਮਲੋਹ, ਜਗਮੀਤ ਢਾਬਾ ਅੰਮ੍ਰਿਤਸਰ, ਮਨਦੀਪ ਜੋਗੀ, ਦਵਿੰਦਰ ਸਿੰਘ, ਲਵਲੀ ਰੋਪੜ, ਸੁਖਵਿੰਦਰ ਸਿੰਘ ਮਾਨਸਾ, ਜਗਦੇਵ ਅੰਮ੍ਰਿਤਸਰ, ਰਣਜੀਤ ਅੰਮ੍ਰਿਤਸਰ, ਅਮਨ ਬਰਨਾਲਾ, ਸਤਵੀਰ ਜਾਖ਼ਲ, ਮਨਦੀਪ ਮੂੰਣਕ, ਗੁਰਪ੍ਰੀਤ ਬਠਿੰਡਾ, ਵਿਕਾਸ ਕੁਮਾਰ, ਪਰਮਜੀਤ ਸਿੰਘ , ਸਤਵੀਰ ਸਿੰਘ ਜਾਖਲ, ਮਨਦੀਪ ਮੂਨਕ, ਬੂਟਾ ਬਰਨਾਲਾ, ਲਖਵੀਰ ਸਿੰਘ, ਅਰਸ਼ਦੀਪ ਅਬੋਹਰ ਹੀਰਾ ਲਾਲ, ਵਿਕਾਸ ਕੁਮਾਰ, ਪ੍ਰਵੀਨ ਕੁਮਾਰ, ਆਸ਼ਾ ਰਾਣੀ, ਹਰਦੀਪ ਕੌਰ, ਪਰਮਿੰਦਰ ਕੌਰ ਅਬੋਹਰ ਪਾਰੁਲ ਕੁਮਾਰੀ, ਸੀਮਾ ਕੁਮਾਰੀ, ਤਮੰਨਾ, ਸਵਰਨ ਕੌਰ ਆਦਿ ਹਾਜਰ ਸਨ।