ਦੀਪਕ ਗਰਗ
ਕੋਟਕਪੂਰਾ- 06 ਦਸੰਬਰ 2021: ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੀਆਂ ਮਹਿਲਾਵਾਂ ਨਾਲ ਕੀਤੀ ਤੀਜੀ ਗਰੰਟੀ ਜਿਸ ਤਹਿਤ 18 ਸਾਲ ਤੋਂ ਉਪਰ ਉਮਰ ਦੀ ਹਰ ਮਹਿਲਾ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਐਲਾਨ ਕੀਤਾ ਹੈ ਇਸ ਸਬੰਧੀ ਮਹਿਲਾਵਾਂ ਨੂੰ ਜਾਗਰੂਕ ਕਰਨ ਲਈ ਆਮ ਆਦਮੀ ਪਾਰਟੀ ਕੋਟਕਪੂਰਾ ਟੀਮ ਵੱਲੋਂ ਉਪਰਾਲੇ ਜਾਰੀ ਹਨ,ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੇ ਧਰਮ ਪਤਨੀ ਬੀਬਾ ਗੁਰਪ੍ਰੀਤ ਕੌਰ ਸੰਧਵਾਂ, ਭਰਜਾਈ ਪਰਮਜੀਤ ਕੌਰ ਸੰਧਵਾਂ ਅਤੇ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੀ ਸ਼ਹਿਰੀ ਪ੍ਰਧਾਨ ਬੀਬਾ ਸ਼ਾਰਧਾ ਸ਼ਰਮਾ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ ਵੱਖ ਵਾਰਡਾਂ ਅਤੇ ਮੁਹੱਲਿਆਂ ਚ ਪਹੁੰਚ ਕਰਕੇ ਇਸ ਗਰੰਟੀ ਸਬੰਧੀ ਚਾਨਣਾ ਪਾਇਆ ਜਾ ਰਿਹਾ ਹੈ, ਬੀਬੀ ਸੰਧਵਾਂ ਅਤੇ ਬੀਬੀ ਸ਼ਾਰਧਾ ਨੇ ਮਹਿਲਾਵਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਰੇਤ ਮਾਫ਼ੀਆ, ਸ਼ਰਾਬ ਮਾਫ਼ੀਆ ਨੂੰ ਠੱਲ ਪਾਕੇ ਅਤੇ ਹੋਰ ਸਰੋਤਾਂ ਤੋਂ ਹੋਣ ਵਾਲੀ ਆਮਦਨ ਨੂੰ ਲੋਕ ਸੁਵਿਧਾਵਾਂ ਲਈ ਵਰਤਿਆ ਜਾਵੇਗਾ ਜਿਸਦੀ ਬਦੌਲਤ ਪੰਜਾਬ ਸਿਰ ਚੜ੍ਹਿਆ ਕਰਜ਼ਾ ਵੀ ਉਤਾਰਿਆ ਜਾਵੇਗਾ ਅਤੇ ਲੋਕਾਂ ਨੂੰ ਰਾਹਤ ਦੇਣ ਵਾਲੀਆਂ ਹੋਰ ਸੁਵਿਧਾਵਾਂ ਵੀ ਦਿੱਤੀਆਂ ਜਾਣਗੀਆਂ, ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਦੇ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਆਰੇ ਵਾਲੇ,ਪ੍ਰਚਾਰ ਸਕੱਤਰ ਮਨਜੀਤ ਸ਼ਰਮਾ ਅਤੇ ਨਰੇਸ਼ ਸਿੰਗਲਾ ਨੇ ਕਿਹਾ ਕਿ ਮਹਿੰਗਾਈ ਦੇ ਯੁੱਗ ਵਿੱਚ ਹਰ ਵਿਅਕਤੀ ਲਈ ਆਪਣਾ ਘਰ ਚਲਾਉਣਾ ਔਖਾ ਹੈ, ਅਜਿਹੇ ਵਿੱਚ ਬਚਤ ਤਾਂ ਬਹੁਤ ਦੂਰ ਦੀ ਗੱਲ ਹੈ। ਜਿਸ ਕਾਰਨ ਔਰਤਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਆਪ ਸਰਕਾਰ ਆਉਣ ਤੇ ਮਹਿਲਾਵਾਂ ਨੂੰ ਇਸ ਫੈਸਲੇ ਨਾਲ ਵੱਡੀ ਰਾਹਤ ਮਿਲੇਗੀ।ਇਸ ਮੌਕੇ ਉਪਰੋਕਤ ਤੋਂ ਇਲਾਵਾ ਅਵਿਨਾਸ਼ ਕੌਰ,ਪੂਨਮ ਸ਼ਰਮਾ, ਸੋਨੀਆ ਕਟਾਰੀਆ, ਸੁਮਨ ਸ਼ਰਮਾ, ਕੰਚਨ ਸ਼ਰਮਾ, ਰਮਾ ਪੁਰੀ,ਬੇਵੀ ਥਾਪਰ,ਰਮਨ,ਅਨੀਤਾ ਰਾਣੀ ,ਸੁਮਨ ਰਾਣੀ ਤੋਂ ਇਲਾਵਾ ਹੋਰ ਵੀ ਅਨੇਕਾਂ ਮਹਿਲਾ ਵਰਕਰਾਂ ਹਾਜਰ ਸਨ।