← ਪਿਛੇ ਪਰਤੋ
ਪਰਵਿੰਦਰ ਸਿੰਘ ਕੰਧਾਰੀ ਫ਼ਰੀਦਕੋਟ, 06 ਦਸੰਬਰ 2021: ਗੁਰਦੁਆਰਾ ਨਰੈਣ ਨਗਰ-ਭਾਨ ਸਿੰਘ ਕਾਲੋਨੀ ਫ਼ਰੀਦਕੋਟ ਵਿਖੇ ਸਮੂਹ ਸਾਧ ਸੰਗਤ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ 8 ਦਸੰਬਰ ਨੰੂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਨਰਿੰਦਰਪਾਲ ਸਿੰਘ ਅਤੇ ਸਕੱਤਰ ਭਾਈ ਖੁਸ਼ਵਿੰਦਰ ਸਿੰਘ ਹੈੱਪੀ ਨੇ ਦੱਸਿਆ ਕਿ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਸੇਵਕ ਸਿੰਘ ਸ਼ਾਮ 7:00 ਵਜੇ ਤੋਂ 8:00 ਵਜੇ ਤੱਕ ਕੀਰਤਨ ਕਰਨਗੇ ਅਤੇ 8:00 ਵਜੇ ਤੋਂ 9:00 ਵਜੇ ਤੱਕ ਭਾਈ ਸਤਨਾਮ ਸਿੰਘ ਚੰਦੜ ਕਥਾ ਵਾਚਕ ਸੰਗਤਾਂ ਨਾਲ ਗੁਰੂ ਇਤਿਹਾਸ ਬਾਰੇ ਵਿਚਾਰਾਂ ਕਰਨਗੇ | ਇਸ ਗੁਰਮਿਤ ਸਮਾਗਮ ਦੀ ਸਮਾਪਤੀ ਤੇ ਗੁਰੂ ਕਾ ਲੰਗਰ ਅਟੁੱਟ ਵਰਤੇਗਾ | ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਤੇ ਸਕੱਤਰ ਨੇ ਸੰਗਤਾਂ ਇਸ ਧਾਰਮਿਕ ਸਮਾਗਮ 'ਚ ਸ਼ਾਮਲ ਹੋਣ ਵਾਸਤੇ ਸਨਿੱਮਰ ਬੇਨਤੀ ਕੀਤੀ ਹੈ |
Total Responses : 108