ਹਰੀਸ਼ ਕਾਲੜਾ
ਨੰਗਲ, 06 ਦਸੰਬਰ 2021: ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਦਕਰ ਜੀ ਨੇ ਸਮਾਜ ਕਲਿਆਣ ਲਈ ਜਿਕਰਯੋਗ ਕੰਮ ਕੀਤੇ ਹਨ।ਉਨ੍ਹਾਂ ਨੇ ਮਜਦੂਰਾਂ, ਕਿਸਾਨਾਂ ਤੇ ਔਰਤਾਂ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਪਹਿਲ ਕਦਮੀ ਕੀਤੀ ਹੈ।ਅੱਜ ਅਸੀ ਉਨ੍ਹਾਂ ਦੀ ਯਾਦਗਾਰ ਨੰਗਲ ਵਿਚ ਉਸਾਰੀ ਹੈ, ਜੋ ਲੋਕ ਅਰਪਣ ਕਰ ਰਹੇ ਹਾਂ, ਜਿਸ ਨਾਲ ਸਮਾਜ ਦੀ ਹਰ ਵਰਗ ਖਾਸ ਤੌਰ ਤੇ ਨੌਜਵਾਨਾਂ ਅਤੇ ਬੱਚਿਆ ਨੂੰ ਨਵੀ ਸੇਧ ਮਿਲੇਗੀ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਨੈ ਅੱਜ ਨਯਾ ਨੰਗਲ ਵਿਚ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਦਕਰ ਜੀ ਦੀ ਪ੍ਰਤਿਮਾ ਨੂੰ ਲੋਕ ਅਰਪਣ ਕਰਨ ਮੌਕੇ ਕੀਤਾ। ਉਨ੍ਹਾਂ ਨੇ ਡਾ.ਅੰਬੇਦਕਰ ਪਾਰਕ ਦੇ ਸਮੁੱਚੇ ਪ੍ਰੋਜੈਕਟ ਨੂੰ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ।
ਉਨ੍ਹਾਂ ਨੇ ਕਿਹਾ ਕਿ ਨਯਾ ਨੰਗਲ ਵਿਚ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਦਕਰ ਜੀ ਦੀ ਬਹੁਤ ਹੀ ਸ਼ਾਨਦਾਰ ਪ੍ਰਤਿਮਾ ਸਥਾਪਿਤ ਕੀਤੀ ਗਈ ਹੈ।ਡਾ.ਅੰਬੇਦਕਰ ਪਾਰਕ ਦਾ ਸ਼ਾਨਦਾਰ ਗੇਟ ਵੀ ਉਸਾਰਿਆ ਗਿਆ ਹੈ ਅਤੇ ਪਾਰਕ ਵਿਚ ਸੁੰਦਰ ਫੁਹਾਰੇ ਲਗਾਏ ਗਏ ਹਨ। ਇਸ ਪ੍ਰੋਜੈਕਟ ਉਤੇ ਲਗਭਗ 35 ਲੱਖ ਰੁਪਏ ਖਰਚ ਹੋਏ ਹਨ।
ਰਾਣਾ ਕੇ.ਪੀ ਸਿੰਘ ਨੇ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਦਕਰ ਦੀ ਸਮਾਜ ਨੂੰ ਦੇਣ ਦਾ ਜਿਕਰ ਕਰਦੇ ਹੋਏ, ਕਿਹਾ ਕਿ ਬਾਬਾ ਸਾਹਿਬ ਹਮੇਸ਼ਾ ਦੱਬੇ ਕੁਚਲੇ ਵਰਗ ਦੀ ਭਲਾਈ ਲਈ ਕੰਮ ਕਰਦੇ ਰਹੇ। ਉਹ ਦੂਰ ਅੰਦੇਸ਼ੀ ਸੋਚ ਦੇ ਮਾਲਿਕ ਸਨ। ਉਹ ਵਿਦੇਸ਼ਾ ਵਿਚ ਉਚ ਸਿੱਖਿਆ ਪ੍ਰਾਪਤ ਕਰਨ ਤੋ ਬਾਅਦ ਵੀ ਆਪਣੇ ਦੇਸ਼ ਦੀ ਜਮੀਨ ਨਾਲ ਜੁੜੇ ਰਹੇ।ਉਹ ਇੱਕ ਕਾਨੂੰਨ ਦੇ ਜਾਣਕਾਰ ਅਰਥ ਸਾਸ਼ਤਰੀ, ਸਮਾਜ ਸੁਧਾਰਕ ਵਜੋਂ ਕੰਮ ਕਰਦੇ ਰਹੇ। ਉਨ੍ਹਾਂ ਨੇ ਸਮਾਜ ਵਿਚ ਭੇਦਭਾਵ ਨੂੰ ਖਤਮ ਕਰਨ ਦੀ ਦਿਸ਼ਾ ਵਿਚ ਜਿਕਰਯੋਗ ਉਪਰਾਲੇ ਕੀਤੇ। ਅੱਜ 6 ਦਸੰਬਰ ਨੂੰ ਅਸੀ ਉਨ੍ਹਾਂ ਦੀ ਯਾਦਗਾਰ ਨੂੰ ਲੋਕ ਅਰਪਣ ਕਰ ਰਹੇ ਹਾਂ, ਜ਼ੋ ਸਮਾਜ ਨੂੰ ਨਵੀ ਸੇਧ ਦੇਵੇਗੀ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਦਰਜਨਾਂ ਅੰਬੇਦਕਰ ਭਵਨ ਉਸਾਰੇ ਜਾਣਗੇ, ਜ਼ੋ ਪਿੰਡਾਂ ਵਿਚ ਰਹਿ ਰਹੇ ਲੋਕਾਂ ਲਈ ਸਮਾਜਿਕ ਸਮਾਗਮਾਂ ਲਈ ਸਹਾਇਕ ਸਿੱਧ ਹੋਣਗੇ। ਉਨ੍ਹਾਂ ਕਿਹਾ ਕਿ ਨੰਗਲ ਦੇ ਸਰਵਪੱਖੀ ਵਿਕਾਸ ਲਈ ਪਿਛਲੇ 4 ਸਾਲਾ ਵਿਚ ਜਿਕਰਯੋਗ ਕੰਮ ਹੋਏ ਹਨ। ਵੱਡੇ ਪ੍ਰੋਜੈਕਟ ਲਿਆਦੇ ਗਏ ਹਨ, ਹੋਰ ਕਈ ਪ੍ਰੋਜੈਕਟ ਉਸਾਰਨ ਦੀ ਯੋਜਨਾ ਉਲੀਕੀ ਗਈ ਹੈ। ਦੋ ਨਵੇ ਵੱਡੇ ਕਮਿਊਨਿਟੀ ਸੈਂਟਰ ਉਸਾਰਨ ਦੀ ਤਜਵੀਜ ਹੈ। ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀੇ।
ਇਸ ਮੋਕੇ ਐਨ.ਐਫ.ਐਲ ਦੇ ਜੀ.ਐਮ ਐਸ.ਕੇ ਸ੍ਰੀ ਵਾਸਤਵ, ਨਗਰ ਕੋਸਲ ਪ੍ਰਧਾਨ ਸੰਜੇ ਸਾਹਨੀ, ਇੰਪਰੂਵਮੇੈਟ ਟਰੱਸਟ ਚੇਅਰਮੈਨ ਰਕੇਸ਼ ਨਈਅਰ, ਮੀਤ ਪ੍ਰਧਾਨ ਨਗਰ ਕੋਸਲ ਅਨੀਤਾ ਸ਼ਰਮਾ, ਈ.ਓ ਮਨਜਿੰਦਰ ਸਿੰਘ, ਐਮ.ਈ ਯੁੱਧਵੀਰ,ਡਾ.ਜੇ.ਐਸ ਕਹਿਲ,ਜਿਲ੍ਹਾ ਪ੍ਰੀਸਦ ਚੇਅਰ ਪਰਸਨ ਕ੍ਰਿਸ਼ਨਾ ਦੇਵੀ, ਡਾ.ਰਵਿੰਦਰ ਦੀਵਾਨ, ਚੰਨਣ ਸਿੰਘ ਪ੍ਰਧਾਨ ਅੰਬੇਦਕਰ ਸੁਸਾਇਟੀ ਨੰਗਲ, ਦੀਪਕ ਨੰਦਾ, ਸੁਰਿੰਦਰ ਪੱਮਾ, ਰੋਜੀ ਸ਼ਰਮਾ, ਸੋਨੀਆ ਸੈਣੀ, ਇੰਦੂ ਬਾਲਾ, ਸੁਨੀਲ ਸ਼ਰਮਾ, ਪ੍ਰਤਾਪ ਸੈਣੀ, ਰਾਜੀ ਖੰਨਾ, ਅਸ਼ੋਕ ਸੈਣੀ, ਦੋਲਤ ਰਾਮ, ਦੋਲਤ ਸਿੰਘ ਬਿੱਲਾ, ਸਰੋਜ਼ ਰਾਣੀ, ਸਰੋਜ਼, ਮਨਜੀਤ ਕੌਰ ਮੱਟੂ, ਐਸ.ਜੀ ਸੈਣੀ, ਵਿੱਦਿਆ ਸਾਗਰ, ਕੈਪਟਨ ਸੰਤੋਖ ਸਿੰਘ, ਵਿਜੇ ਕੋਸ਼ਲ, ਡੀ.ਐਸ ਤੋਮਰ ਆਦਿ ਹਾਜਰ ਸਨ।