ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 06 ਦਸੰਬਰ 2021: ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮੰਡਵਾਲਾ ਦੇ 80 ਵਿਦਿਆਰਥੀਆਂ ਨੂੰ ਨਵਨੀਤ ਜੈੱਨ ਪੁੱਤਰ ਸਮਾਜ ਸੇਵੀ ਜਨਿੰਦਰ ਜੈੱਨ ਦੇ ਜਨਮ ਦਿਨ ਦੀ ਖੁਸ਼ੀ ਟਾਟ ਅਤੇ ਬੂਟ, ਉਨ੍ਹਾਂ ਦੀ ਭੈਣ ਸਪਾਲੀ ਜੈੱਨ ਤੇ ਜੀਜਾ ਨਿਤਿਨ ਚੱਢਾ ਵੱਲੋਂ ਦਿੱਤੇ ਗਏ | ਇਸ ਮੌਕੇ ਸਕੂਲ ਦੇ ਹੈੱਡ ਟੀਚਰ ਪਰਮਜੀਤ ਕੌਰ ਨੇ ਲਾਇਨਜ਼ ਕਲੱਬ ਦੇ ਮੈਂਬਰਾਂ ਨੂੰ ਜੀ ਆਇਆਂ ਨੂੰ ਆਖਿਆ | ਕਲੱਬ ਦੇ ਸਕੱਤਰ ਗੁਰਵਿੰਦਰ ਸਿੰਘ ਧੀਂਗੜਾ ਸਟੇਟ ਐਵਾਰਡੀ ਨੇ ਕਲੱਬ ਦੀ ਰਿਪੋਰਟ ਪੇਸ਼ ਕੀਤੀ | ਇਸ ਮੌਕੇ ਕਲੱਬ ਦੇ ਪ੍ਰਧਾਨ ਡਾ.ਸੰਜੀਵ ਗੋਇਲ ਅੱਖਾਂ ਦੇ ਮਾਹਿਰ ਨੇ ਦੱਸਿਆ ਲਾਇਨਜ਼ ਇੰਟਰਨੈਸ਼ਨਲ ਪੂਰੀ ਦੁਨੀਆਂ 'ਚ 24 ਘੰਟੇ ਮਾਨਵਤਾ ਦੀ ਸੇਵਾ ਕਰਦਾ ਹੈ | ਉਨ੍ਹਾਂ ਦੱਸਿਆ ਕਿ ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਵੱਲੋਂ ਸਰਕਾਰੀ ਸਕੂਲਾਂ ਦੇ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਦੀ ਸਮੇਂ-ਸਮੇਂ ਤੇ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ | ਇਸ ਮੌਕੇ ਜ਼ੋਨ ਚੇਅਰਮੈੱਨ ਹਰਿੰਦਰ ਦੂਆ, ਡਾ.ਐੱਸ.ਐੱਸ.ਬਰਾੜ, ਇਕਬਾਲ ਘਾਰੂ, ਡਾ.ਜਗਰਾਜ ਸਿੰਘ, ਐਡਵੋਕੇਟ ਰਾਜ ਕੁਮਾਰ ਗੁਪਤਾ, ਡਾ.ਪ੍ਰਵੀਨ ਗੁਪਤਾ, ਅਮਿਤ ਜੈੱਨ, ਬਲਦੇਵ ਤੇਰੀਆ, ਡਾ.ਆਰ.ਕੇ.ਆਨੰਦ, ਯੁਗੇਸ਼ ਗਰਗ, ਪ੍ਰੇਮ ਕੁਮਾਰ, ਰਵੀ ਸੇਠੀ, ਅਮਰਦੀਪ ਸਿੰਘ ਗਰੋਵਰ ਅਤੇ ਮਿਸਟਰ ਟੀਟੂ ਹਾਜ਼ਰ ਸਨ | ਇਸ ਮੌਕੇ ਸਮਾਜ ਜਨਿੰਦਰ ਜੈੱਨ ਵੱਲੋਂ ਬ੍ਰੇਕ ਫ਼ਾਸਟ ਦਾ ਵੀ ਪ੍ਰਬੰਧ ਕੀਤਾ ਗਿਆ |