ਅਸ਼ੋਕ ਵਰਮਾ
ਬਠਿੰਡਾ, 06 ਦਸੰਬਰ 2021: ਸਰਕਾਰੀ ਪੌਲੀਟੈਕਨਿਕ ਕਾਲਜ ਬਠਿੰਡਾ ਵਿਖੇ ਪੰਜਾਬ ਟੈਕਨੀਕਲ ਇੰਸਟੀਚਿਊਸਨ ਸਪੋਰਟਸ ਵੱਲੋਂ ਜਾਰੀ ਗਤੀਵਿਧੀਆਂ ਕਰਨ ਦੇ ਪ੍ਰੋਗਰਾਮ ਅਨੁਸਾਰ ਸੱਭਿਆਚਾਰਕ ਕਲੱਬ ਇੰਚਾਰਜ਼ ਸ਼੍ਰੀਮਤੀ ਸਰਬਜੀਤ ਕੌਰ ਤੇ ਮਿਸ ਦੀਪਤੀ ਲੈਕਚਰਾਰ ਅਤੇ ਸਾਹਿਤਕ ਕਲੱਬ ਇੰਚਾਰਜ਼ ਸ਼੍ਰੀਮਤੀ ਮੀਨਾ ਗਿੱਲ ਲੈਕਚਰਾਰ ਤੇ ਜਗਦੀਪ ਕੌਰ ਲੈਕਚਰਾਰ ਦੀ ਦੇਖ-ਰੇਖ ਹੇਠ ਕਾਲਜ ਦੇ ਵਿਦਿਆਰਥੀਆਂ ਦੇ ਅੰਤਰ ਵਿਭਾਗੀ ਪੇਪਰ ਰੀਡਿੰਗ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ।
ਕਾਲਜ ਦੇ ਸਾਹਿਤਕ ਕਲੱਬ ਵੱਲੋਂ ਭਾਰਤੀ ਲੋਕਤੰਤਰ ਅਤੇ ਏਕਤਾ ਦਿਵਸ ਨੂੰ ਸਮਰਪਿਤ ਕਰਵਾਏ ਗਏ ਪੇਪਰ ਰੀਡਿੰਗ ਮੁਕਾਬਲਿਆਂ ਵਿੱਚ ਈ.ਸੀ.ਈ ਦੇ ਵਿਦਿਆਰਥੀ ਫਹਿਆਨ ਸਿੰਘ ਨੇ ਪਹਿਲਾ ਆਰਕੀਟੈਕਚਰ ਦੀ ਵਿਦਿਆਰਥਣ ਸ਼ੁਖਮਨਜੋਤ ਕੌਰ ਨੇ ਦੂਜਾ ਅਤੇ ਇਲੈਕਟ੍ਰੀਕਲ ਦੇ ਵਿਦਿਆਰਥੀ ਅਰਸ਼ਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਸਭਿਆਚਾਰਕ ਕਲੱਬ ਵੱਲੋਂ ਏਕਤਾ ਦਿਵਸ ਨੂੰ ਸਮਰਪਿਤ ਨੂੰ ਕਰਵਾਏ ਗਏ ਕਵਿਤਾ ਗਾਇਨ ਮੁਕਾਬਲਿਆਂ ਵਿੱਚ ਇੰਫਰਮੇਸ਼ਨ ਟੈਕਨਾਲੋਜੀ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਪਹਿਲਾ,ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਦੇ ਵਿਦਿਆਰਥੀ ਹਿਮਾਂਸ਼ੂ ਮਿਸ਼ਰਾ ਨੇ ਦੂਜਾ ਅਤੇ ਈ.ਸੀ.ਈ ਦੇ ਵਿਦਿਆਰਥੀ ਫਹਿਆਨ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਕਾਲਜ ਦੇ ਪ੍ਰਿੰਸੀਪਲ ਅਨੁਜਾ ਪੁਪਨੇਜਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਕਾਲਜ ਵੱਲੋਂ ਵਿਦਿਆਰਥੀਆਂ ਵਿੱਚ ਮੁਕਾਬਲਿਆਂ ਦੀ ਭਾਵਨਾ ਪੈਦਾ ਕਰਨ ਲਈ ਹਰ ਹਫਤੇ ਅੰਤਰ-ਵਿਭਾਗੀ ਮੁਕਾਬਲੇ ਕਰਵਾਏ ਜਾਂਦੇ ਹਨ। ਇਨ੍ਹਾਂ ਮੁਕਾਬਲਿਆਂ ਦਾ ਮੰਤਵ ਵਿਦਿਆਰਥੀ ਦੇ ਸਰਬਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵਿੱਚ ਰੁਚੀ ਪੈਂਦਾ ਕਰਨਾ ਹੈ। ਉਨ੍ਹਾਂ ਕਲੱਬ ਇੰਚਾਰਜ਼ਾਂ ਦਾ ਧੰਨਵਾਦ ਕਰਦਿਆਂ ਸਮੂਹ ਮੁੱਖੀ ਵਿਭਾਗਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਿਭਾਗ ਦੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਭਾਗ ਲੈਣ ਲਈ ਪ੍ਰੇਰਿਤ ਕਰਨ।