ਹਰੀਸ਼ ਕਾਲੜਾ
ਰੂਪਨਗਰ, 06 ਦਸੰਬਰ 2021: ਜ਼ਿਲ੍ਹਾ ਮਾਈਨਿੰਗ ਅਫਸਰ ਸਰਬਜੀਤ ਸਿੰਘ ਗਿੱਲ ਦੱਸਿਆ ਕਿ ਜੇਕਰ ਕਿਸੇ ਵੀ ਵਿਅਕਤੀ ਤੋਂ ਪੰਜਾਬ ਸਰਕਾਰ ਵਲੋਂ ਰੇਤੇ ਦੇ ਤੈਅ ਕੀਤੇ ਗਏ ਰੇਟਾਂ ਤੋਂ ਜ਼ਿਆਦਾ ਚਾਰਜ ਕਰਦਾ ਹੈ ਤਾਂ ਇਸ ਸਬੰਧੀ ਸ਼ਿਕਾਇਤ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਨੰ: 18001802422, 01722230061, 01722230063, 01722230064 ਅਤੇ 01722230065 ਉਤੇ ਕੀਤੀ ਜਾ ਸਕਦੀ ਹੈ।
ਜ਼ਿਲ੍ਹਾ ਮਾਈਨਿੰਗ ਅਫਸਰ ਨੇ ਦੱਸਿਆ ਕਿ ਕੌਂਸਲ ਆਫ ਮਨਿਸਟਰਜ਼ ਪੰਜਾਬ ਵਲੋਂ 9 ਨਵੰਬਰ, 2021 ਨੂੰ ਕੀਤੀ ਗਈ ਮੀਟਿੰਗ ਵਿਚ ਰੇਤਾ ਅਤੇ ਬਜਰੀ ਪਾਲਸੀ 2021 ਸਬੰਧੀ ਲਏ ਗਈ ਫੈਸਲੇ ਅਨੁਸਾਰ ਪੰਜਾਬ ਸਰਕਾਰ ਵਲੋਂ ਰੇਤਾ/ਬਜਰੀ ਦਾ ਪਿਟ ਹੈੱਡ ਤੇ ਰੇਟ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਫਿਕਸ ਕੀਤਾ ਗਿਆ ਹੈ।