← ਪਿਛੇ ਪਰਤੋ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 06 ਦਸੰਬਰ 2021: ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਅੰਦਰ ਕਾਂਗਰਸ ਪਾਰਟੀ ਦੀ ਖਿੱਚੋਤਾਣ ਵੱਧ ਗਈ ਹੈ। ਤਾਜਾ ਮਾਮਲੇ ਵਿੱਚ ਸੁਲਤਾਨਪੁਰ ਲੋਧੀ ਵਿੱਚ ਬਾਗਬਾਨੀ ਵਿਭਾਗ ਜੋ ਕਿ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਕੋਲ ਹੈ ਅਤੇ 10 ਦਸੰਬਰ ਨੂੰ ਸੁਲਤਾਨਪੁਰ ਲੋਧੀ ਦੀ ਦਾਣਾ ਮੰਡੀ ਵਿੱਚ ਵਿਭਾਗ ਵਲੋ ਸੂਬਾ ਪੱਧਰੀ ਸਮਾਗਮ ਰਖਿਆ ਗਿਆ ਸੀ ਪਰ ਦੂਜੇ ਪਾਸੇ ਹਲਕੇ ਦੇ ਕਾਂਗਰਸੀ ਵਿਧਾਇਕ ਦੀ ਦੀ ਅਗਵਾਈ ਵਿੱਚ ਸੁਲਤਾਨਪੁਰ ਲੋਧੀ ਦਾਣਾ ਮੰਡੀ ਵਿੱਚ ਲਗੇ ਹੋਏ ਟੈਂਟ ਤੇ ਹੋਰ ਸਮਾਨ ਉਖਾੜ ਦਿੱਤਾ ਗਿਆ ਅਤੇ ਹਵਾਲਾ ਦਿੱਤਾ ਗਿਆ ਕੀ ਇਸੇ ਜਗ੍ਹਾ ਤੇ 10 ਦਸੰਬਰ ਨੂੰ ਸੁਲਤਾਨਪੁਰ ਲੋਧੀ ਕਾਂਗਰਸ ਪਾਰਟੀ ਵਲੋਂ ਇਕ ਵਰਕਰ ਮੀਟਿੰਗ ਰੱਖੀ ਗਈ ਸੀ ਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਜੋ ਕਿ ਸੁਲਤਾਨਪੁਰ ਲੋਧੀ ਹਲਕੇ ਤੋ ਆਪਣੇ ਸਪੁੱਤਰ ਲਈ ਟਿਕਟ ਮੰਗ ਰਹੇ ਹਨ ਜਾਣਬੁਝ ਕੇ ਇਸ ਸਮਾਗਮ ਰਾਹੀਂ ਖਲਲ ਪਾਣਾ ਚਾਂਹੁੰਦੇ ਹਨ ਤੇ ਇਸ ਸਥਾਨ ਤੇ ਉਹ ਵਰਕਰ ਮੀਟਿੰਗ ਤੋਂ ਇਲਾਵਾ ਹੋਰ ਕੋਈ ਸਮਾਗਮ ਨਹੀਂ ਹੋਣ ਦੇਣਗੇ ਤੇ ਇਸੇ ਕਾਰਣ ਉਨ੍ਹਾਂ ਦਾਣਾ ਮੰਡੀ ਤੋ ਟੈਂਟ ਉਖਾੜ ਦਿਤੇ ਹਨ ਦੂਜੇ ਪਾਸੇ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਿੰਦਰ ਪੱਪਾ ਦਾ ਕਹਿਣਾ ਸੀ ਕਿ ਬੇਸੱਕ ਉਹਨਾਂ ਕੋਲ ਬਾਗਬਾਨੀ ਵਿਭਾਗ ਦੇ ਸਮਾਗਮ ਦੀ ਜਾਣਕਾਰੀ ਬਾਰੇ ਪਤਾ ਲਗਾ ਹੈ ਪਰ ਉਹਨਾਂ ਕੋਲ ਇਸ ਤੋਂ ਪਹਿਲਾਂ ਕਿਸੇ ਨੇ ਮਨਜ਼ੂਰੀ ਲਈ ਹੈ ਇਸ ਬਾਰੇ ਰੀਕਾਰਡ ਦੇਖ ਕੇ ਪਤਾ ਲੱਗੇਗਾ। ਉਧਰ ਦੂਜੇ ਪਾਸੇ ਵਿਧਾਇਕ ਚੀਮਾ ਦੇ ਸਮਰੱਥਕ ਕਾਂਗਰਸੀ ਵਰਕਰਾਂ ਵੱਲੋ ਇਹ ਟੈਂਟ ਪੱਟਣ ਦਾ ਮਾਮਲਾ ਸ਼ਹਿਰ ਅੰਦਰ ਜੰਗਲ ਦੀ ਅੱਗ ਵਾਂਗ ਫੈਲ ਗਈ ਹੈ ਅਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ।
Total Responses : 108