← ਪਿਛੇ ਪਰਤੋ
ਪਟਿਆਲਾ, 06 ਦਸੰਬਰ, 2021: ਪਟਿਆਲਾ ਦੇ ਕੈਨੇਡਾ ਜਾ ਵਸੇ ਪੱਤਰਕਾਰ ਜਸਬੀਰ ਸਿੰਘ ਢੀਂਡਸਾ ਦੀ ਦੁਨੀਆਂ ਹੀ ਉਜੜ ਗਈ ਹੈ।ਬੀਤੇ ਕੱਲ ਹੀ ਪਰਿਵਾਰ ਨੇ ਕੈਨੇਡਾ ਵਿਚ ਹੀ ਆਪਣੀ ਲਾਡਲੀ ਧੀ ਵਿਆਹੀ ਸੀ। ਵਿਆਹ ਵਿੱਚ ਜਸਬੀਰ ਦਾ ਪੁੱਤਰ ਗੈਰੀ ਬਹੁਤ ਖੁਸ਼ ਸੀ। ਅੱਜ ਅਚਨਚੇਤ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਮੌਕੇ 'ਤੇ ਪੰਜ ਮਿੰਟ ਵਿਚ ਹੀ ਮੈਡੀਕਲ ਟੀਮ ਪਹੁੰਚੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਇਸ ਦੌਰਾਨ ਪਟਿਆਲਾ ਦੇ ਮੀਡੀਆ ਭਾਈਚਾਰੇ ਨੇ ਜਸਬੀਰ ਸਿੰਘ ਢੀਂਡਸਾ ਦੇ ਪੁੱਤਰ ਦੇ ਅਕਾਲ ਚਲਾਣੇ 'ਤੇ ਡੂੰਘਾ ਦੂੱਖ ਪ੍ਰਗਟ ਕੀਤਾ ਹੈ ਅਤੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਦੀ ਅਰਦਾਸ ਕੀਤੀ ਹੈ।
Total Responses : 108