ਰਿਟਾਇਰ ਹੋਣ ਤੋਂ ਬਾਅਦ ਮੁੜ -ਨਿਯੁਕਤ ਕੀਤੇ ਕਰਮਚਾਰੀਆਂ ਨੂੰ ਰਿਲੀਵ ਕਰਨ ਦੇ ਹੁਕਮਾਂ 'ਚ ਸੋਧ
ਸੇਵਾ-ਮੁਕਤੀ ਤੋਂ ਬਾਅਦ ਨੌਕਰੀ ਲਾਏ ਇਹ ਤਿੰਨ ਕਿਸਮ ਦੇ ਕਰਮਚਾਰੀ / ਅਧਿਕਾਰੀ ਹੁਣ ਨਹੀਂ ਹੋਣਗੇ ਰਿਲੀਵ
ਚੰਡੀਗੜ੍ਹ, 06 ਦਸੰਬਰ, 2021: ਚੰਨੀ ਸਰਕਾਰ ਨੇ ਪਿਛਲੇ ਮਹੀਨੇ ਜਾਰੀ ਕੀਤੇ ਆਪਣੇ ਉਨ੍ਹਾਂ ਹੁਕਮਾਂ ਵਿਚ ਸੋਧ ਕਰ ਲਈ ਹੈ ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਰਿਟਾਇਰ ਹੋਣ ਤੋਂ ਬਾਅਦ ਮੁੜ-ਨਿਯੁਕਤ ਕੀਤੇ ਗਏ ਕਰਮਚਾਰੀਆਂ / ਅਧਿਕਾਰੀਆਂ ਨੂੰ ਤੁਰਤ ਰਿਲੀਵ ਕੀਤਾ ਜਾਵੇ .
6 ਦਸੰਬਰ ਨੂੰ ਜਾਰੀ ਕੀਤੇ ਇਨ੍ਹਾਂ ਤਾਜ਼ਾ ਹੁਕਮਾਂ ਵਿਚ ਇਨ੍ਹਾਂ ਤਿੰਨ ਸ਼੍ਰੇਣੀਆਂ ਨਾਲ ਸਬੰਧਤ ਅਧਿਕਾਰੀਆਂ / ਕਰਮਚਾਰੀਆਂ ਨੂੰ ਫ਼ਾਰਗ ਨਹੀਂ ਕੀਤਾ ਜਾਵੇਗਾ .