ਜਲ ਸਪਲਾਈ ਇੰਨਲਿਸਟਮੈਂਟ ਕਾਮਿਆਂ ਦਾ ਲਗਾਤਾਰ ਮੋਰਚਾ 146 ਵੇਂ ਦਿਨ ਵਿੱਚ ਜਾਰੀ
ਹਰਮਿੰਦਰ ਸਿੰਘ ਭੱਟ, ਬਾਬੂਸ਼ਾਹੀ ਨੈੱਟਵਰਕ
ਅਹਿਮਦਗੜ੍ਹ, 7 ਦਸੰਬਰ, 2021: ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ 26) ਵਲੋਂ ਪਟਿਆਲਾ ਮੁੱਖ ਦਫਤਰ ਵਿਖੇ ਲਗਾਤਾਰ ਮੋਰਚਾ ਦਿਨ ਰਾਤ 146 ਵੇ ਦਿਨ ਵਿਚ ਸ਼ਾਮਿਲ ਹੋ ਗਿਆ ਹੈ। ਜਿਸ ਦੀ ਪ੍ਰਧਾਨਗੀ ਕਰਦਿਆਂ ਸੂਬਾਂ ਪ੍ਰਧਾਨ ਸੰਦੀਪ ਕੁਮਾਰ ਅੰਮਿਤਸਰ ਅਤੇ ਬਲਜਿੰਦਰ ਸਿੰਘ ਸਮਾਣਾ ਨੇ ਕਿਹਾ ਕਿ ਲਗਾਤਾਰ ਜਲ ਸਪਲਾਈ ਵਿਭਾਗ ਵਿੱਚ ਇੰਨਲਿਸਟਮੈਂਟ ;ਆਊਟਸਰੋਸ; ਠੇਕੇਦਾਰ ਰਾਂਹੀ ਕੰਮ ਕਰਦੇ ਕਾਮਿਆਂ ਨੂੰ ਨਿਗੂਣੀਆਂਤਨਖਾਹਾਂ ਦੇ ਬਾਵਜੂਦ ਪੱਕੇ ਰੋਜ਼ਗਾਰ ਦਾ ਹੱਲ ਅਜੇ ਤੱਕ ਸਰਕਾਰਾਂ ਨਹੀਂ ਕਰ ਸਕੀਆ।
ਸੂਬੇ ਦੇ ਸਾਰੇ ਮੰਤਰੀਆਂ ਨੂੰ ਮੰਗ ਪੱਤਰ ਦੇਣ ਤੇ ਬਾਵਜੂਦ ਵਰਕਰਾਂ ਦੇ ਭਵਿਖ ਨੂੰ ਦੇਖਦੇ ਹੋਏ ਅਤੇ ਕਾਂਗਰਸ ਸਰਕਾਰ ਦੀ ਵਾਅਦਾ ਖਿਲਾਫੀ ਜੰਥੇਬੰਦੀ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕਰ ਦਿੱਤਾ ਹੈ । ਜਿਸ ਦੇ ਤਹਿਤ 5 ਦਸੰਬਰ ਨੂੰ ਜਲੰਧਰ ਵਿੱਚ " "ਮਾਣ ਭੱਤਾਂ ਅਤੇ ਕੱਚੇ; ਕੰਟਰੈਕਟ ਮੋਰਚਾ ਪੰਜਾਬ ""ਦੇ ਬੈਨਰ ਹੇਠ ਵੱਖ-ਵੱਖ ਵਿਭਾਗਾਂ ਦੇ ਕੱਚੇ ਵਰਕਰਾਂ ਦੇ ਰੋਜਗਾਰ ਪੱਕਾ ਕਰਵਾਉਣ ਲਈ ਵੱਡਾ ਹੱਲਾ ਬੋਲ ਮੋਰਚਾ ਲਾਇਆ ਜਾਵੇਗਾ ਅਤੇ 7 ਦਸੰਬਰ ਨੂੰ ਜਲ ਸਪਲਾਈ ਮੰਤਰੀ ਦੇ ਹਲਕੇ ਮਲੇਰਕੋਟਲਾ ਵਿਖੇ ਜਲ ਸਪਲਾਈ ਵਿਭਾਗਾਂ ਦੀਆਂ ਕੱਚੇ ਮੁਲਾਜ਼ਮ ਦੇ ਅਧਾਰਿਤ ਜਥੇਬੰਦੀਆਂ ਵੱਲੋ ਜਲ ਸਪਲਾਈ ਤਾਲਮੇਲ ਸਾਝਾਂ ਫਰੰਟ ਪੰਜਾਬ ਦੇ ਬੈਨਰ ਹੇਠ ਸੰਘਰਸ਼ ਅਣਮਿਥੇ ਸਮੇਂ ਲਈ ਕੀਤਾ ਜਾਵੇਗਾ ਤਾਂ ਜੋ ਵਕਤ ਰਹਿੰਦੀਆਂ ਜਲ ਸਪਲਾਈ ਮੰਤਰੀ ਅਤੇ ਪੰਜਾਬ ਸਰਕਾਰ ਨੂੰ ਜਗਾਇਆ ਜਾ ਸਕੇ ਇਸ ਮੌਕੇ ਦਵਿੰਦਰ ਸਿੰਘ ਨਾਭਾ, ਅਤੇ ਹੰਸਾਂ ਸਿੰਘ ਮੌੜ ਨਾਭਾ ਕੇ ਕਿਹਾ ਕਿ ਲੰਮੇ ਸਮੇਂ ਤੋਂ ਸਰਕਾਰ ਅਤੇ ਜਲ ਸਪਲਾਈ ਮੈਨੇਜਮੈਂਟ ਦੇ ਸੋਸਣ ਦਾ ਸ਼ਿਕਾਰ ਹੋ ਰਹੇ ਵਰਕਰਾਂ ਨੂੰ ਆਪਣੀ ਹੱਕੀ ਤੇ ਜਾਇਜ ਮੰਗਾਂ ਲਈ ਬਾਰ-ਬਾਰ ਸੰਘਰਸ਼ ਕੀਤਾ ਜਾਵੇਗਾ। ਜੇਕਰ ਕੋਈ ਸੁਣਵਾਈ ਨਾ ਹੋਈ ਤਾਂ ਵੋਟਾਂ ਦੋਰਾਨ ਅਤੇ ਰੈਲੀਆਂ ਦੋਰਾਨ ਸਿਆਸੀ ਲੀਡਰਾਂ ਦਾ ਵਿਰੋਧ ਕੀਤਾ ਜਾਵੇਗਾ ।
ਇਸ ਮੌਕੇ ਹਰਪਾਲ ਸਿੰਘ ਭੱਟੀ ਅਮ੍ਰਿੰਤਸਰ ਅਤੇ ਸਤਨਾਮ ਸਿੰਘ ਲਾਲੀ ਨੇ ਕਿਹਾ ਸੀ ਕਿ ਜੇਕਰ ਚੰਨੀ ਸਰਕਾਰ ਕੱਚੇ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰਦੀ ਤਾਂ ਇਸ ਸਰਕਾਰ ਦਾ ਮੁਖੋਟਾਂ ਜਨਤਾ ਦੀ ਕਚਿਹਰੀ ਵਿੱਚ ਲਿਆਇਆ ਜਾਵੇਗਾ । ਇਸ ਮੌਕੇ ਜਗਰੂਪ ਰਾਜਪੂਰਾ, ਜਤਿੰਦਰਪਾਲ, ਗੁਰਦਰਸ਼ਨ ਪੇਧਨੀ, ਹਰਪਾਲ ਸਮਾਣਾ, ਜਗੀਰ ਸਿੰਘ ਮਜੀਠੀਆ, ਜੋਗਿੰਦਰ ਜਾਹਲਾਂ, ਬਲਵੀਰ ਹਿਰਦਾਪੁਰ, ਸੁਖਦੇਵ ਬਿਲਾਸਪੁਰ ਆਦਿ ਆਗੂ ਤੇ ਵਰਕਰ ਹਾਜਰ ਸਨ ।