ਗੁਰਦੁਆਰਾ ਸਾਹਿਬ ਬਿੰਦਰਖ ਤੇ ਘਾੜ ਕਲੱਬ ਨੇ ਕਿਸਾਨਾਂ ਲਈ ਪੰਜ਼ੀਰੀ ਤੇ ਪਾਣੀ ਦੀ ਸੇਵਾ ਕੀਤੀ
ਬਾਬੂਸ਼ਾਹੀ ਨੈੱਟਵਰਕ
ਰੂਪਨਗਰ, 07 ਦਸੰਬਰ 2021- ਗੁਰਦੁਆਰਾ ਧੰਨ ਧੰਨ ਬਾਬਾ ਅਮਰ ਨਾਥ ਜੀ ਪਿੰਡ ਬਿੰਦਰਖ ਤੇ ਘਾੜ ਕਲੱਬ ਵੱਲੋਂ ਸਿੰਘੂ ਬਾਰਡਰ ‘ਤੇ ਬੈਠੇ ਕਿਸਾਨਾਂ ਲਈ ਪੰਜ਼ੀਰੀ ਤੇ ਪਾਣੀ ਦੀ ਸੇਵਾ ਭੇਜੀ ਗਈ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਕੀਰਤ ਸਿੰਘ ਜ਼ਿੰਮੀ ਨੇ ਦੱਸਿਆ ਕਿ ਪਿੱਛਲੇ ਲੰਬੇ ਸਮੇਂ ਤੋਂ ਕਿਸਾਨੀ ਹੱਕਾ ਦੀ ਲੜਾਈ ਲੜ੍ਹ ਰਹੇ ਕਿਸਾਨਾ ਲਈ ਕਮੇਟੀ ਵੰਲੋਂ ਪਹਿਲਾ ਵੀ ਸਮੇਂ ਸਮੇਂ ਤੇ ਰਾਸ਼ਨ ਤੇ ਹੋਰ ਖਾਣ ਪੀਣ ਦੀਆ ਵਸਤਾ ਭੇਜੀਆ ਗਈਆ ਹਨ ਤੇ ਹੁਣ ਪਜ਼ੀਰੀ ਗੁਰਦੁਆਰਾ ਸਾਹਿਬ ਵੱਲੋਂ ਤੇ ਪੀਣ ਵਾਲੇ ਪਾਣੀ ਦੀ ਸੇਵਾ ਘਾੜ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਵੰਲੋਂ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਕਮੇਟੀ ਵਲੋਂ ਆਪ ਖੁਦ ਦਿੱਲੀ ਬਾਰਡਰ ਤੇ ਜਾ ਕੇ ਸੇਵਾ ਕੀਤੀ ਗਈ ਅਤੇ ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾਂ ਲਈ ਅਰਦਾਸ ਕੀਤੀ ਗਈ। ਬਾਬਾ ਗੁਰਚਰਨ ਸਿੰਘ ਲੰਗਰਾਂ ਵਾਲਿਆ ਵੱਲੋਂ ਬਾਰਡਰ ਤੇ ਚਲਾਈ ਜਾ ਰਹੀ ਲੰਗਰ ਦੀ ਸੇਵਾ ਵਾਲੇ ਸਥਾਨ ਤੇ ਦਿੱਲੀ ਬਾਰਡਰ ਤੇ ਪ੍ਰਧਾਨ ਗੁਰਕੀਰਤ ਸਿੰਘ ਜਿੰਮੀ,ਸਮਾਜਸੇਵੀ ਸੁਖਵਿੰਦਰ ਸਿੰਘ ਗਿੱਲ,ਜਥੇਦਾਰ ਅਵਤਾਰ ਸਿੰਘ ਪੱਪੀ,ਜਥੇਦਾਰ ਬਹਾਦਰ ਸਿੰਘ ਆਦਿ ਨੇ ਸੇਵਾ ਕੀਤੀ।