ਕਿਲੀ ਚਹਿਲਾਂ ਵਿਖੇ ਹੋਵੇਗੀ ਇਤਿਹਾਸਕ ਰੈਲੀ - ਬੰਟੀ ਰੋਮਾਣਾ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈੱਟਵਰਕ
ਫਰੀਦਕੋਟ 7 ਦਸੰਬਰ - 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲ ਸਥਾਪਨਾ ਦਿਵਸ ਨੂੰ ਮੁੱਖ ਰੱਖਦੇ ਮੋਗਾ ਜਿਲ੍ਹੇ ਦੇ ਕਿਲੀ ਚਹਿਲਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਵਿਸ਼ੇਸ਼ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਸ਼ਾਮਿਲ ਹੋਣ ਨੂੰ ਲੈਕੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਵੱਲੋਂ ਬੀਤੇ ਦਿਨੀਂ ਵਰਕਰ ਮੀਟਿੰਗ ਸਥਾਨਕ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਕੀਤੀ ਗਈ ਜਿੱਥੇ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਹਿੱਸਾ ਲਿਆ। ਇਸ ਰੈਲੀ ਨੂੰ ਕਾਮਯਾਬ ਕਰਨ ਲਈ ਵੱਧ ਤੋ ਵੱਧ ਗਿਣਤੀ ਵਿੱਚ ਵਰਕਰਾਂ ਦੇ ਰੈਲੀ ਵਿੱਚ ਪਹੁੰਚਣ ਸੰਬੰਧੀ ਪ੍ਰੋਗਰਾਮ ਬਣਾਉਣ ਸੰਬੰਧੀ ਗੱਲਬਾਤ ਕੀਤੀ ਗਈ।
ਇਸ ਮੌਕੇ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਤੇ ਕਿਲੀ ਚਹਿਲਾਂ ਵਿਖੇ ਇੱਕ ਇਤਿਹਾਸਕ ਰੈਲੀ ਹੋਣ ਜਾ ਰਹੀ ਹੈ ਜਿਸ ਵਿੱਚ ਕਰੀਬ 5 ਲੱਖ ਅਕਾਲੀ ਵਰਕਰ ਪਹੁੰਚਣ ਗਏ। ਉਨ੍ਹਾਂ ਨੇ ਕਿਹਾ ਫਰੀਦਕੋਟ ਜਿਲ੍ਹੇ ਵਿੱਚੋਂ ਵੀ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਪਹੁੰਚਣਗੇ। ਇਸ ਮੌਕੇ ਤੇ ਸੁਖਜੀਤ ਕੌਰ ਰੋਮਾਣਾ, ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਸਤੀਸ਼ ਗਰੋਵਰ, ਵਿਜੈ ਛਾਬੜਾ, ਲਛਮਣ ਸਿੰਘ, ਗੁਰਪ੍ਰੀਤ ਸਿੰਘ , ਆਸ਼ੂ ਅਗਰਵਾਲ, ਰਜਿੰਦਰ ਸਿੰਘ ਸ਼ੰਟੂ, ਅਮਨ ਵੜਿੰਗ, ਗੁਰਕੰਵਲ ਸਿੰਘ ਸੰਧੂ ਆਦਿ ਹਾਜਰ ਸਨ।