ਕੈਨੇਡਾ : ਪਹਿਲੇ ਦਸਤਾਰਧਾਰੀ ਪਾਰਲੀਮੈਟ ਮੈਂਬਰ ਦੇ ਨਾਂ ’ਤੇ ਰੱਖਿਆ ਪਾਰਕ ਦਾ ਨਾਂ
ਬਲਜਿੰਦਰ ਸੇਖਾ
ਬਰੈਂਪਟਨ, 8 ਦਸੰਬਰ, 2021: ਬਹੁਤ ਨਵੇਕਲੀ ਖਬਰ ਹੈ । ਮੋਗਾ ਜ਼ਿਲ੍ਹੇ ਦੇ ਪਿੰਡ ਚੁੱਘਾ ਦੇ ਜੰਮਪਲ ਤੇ ਕੈਨੇਡਾ ਵਿੱਚ ਪਹਿਲੇ ਦਸਤਾਰਧਾਰੀ ਮੈਂਬਰ ਪਾਰਲੀਮੈਟ ਗੁਰਬਖਸ਼ ਸਿੰਘ ਮੱਲ੍ਹੀ ਦੇ ਜਿਉਂਦੇ ਜੀਅ ਹੀ ਉਨ੍ਹਾਂ ਦੇ ਨਾਂ ਤੇ ਬਰੈਂਪਟਨ ਵਿੱਚ ਇਕ ਖੂਬਸੂਰਤ ਪਾਰਕ ਦਾ ਨਾਂ ਰੱਖਿਆ ਗਿਆ ਹੈ .ਗੁਰਬਖਸ਼ ਸਿੰਘ ਮੱਲ੍ਹੀ ਪਾਰਕ ਦਾ ਉਦਘਾਟਨ ਬੀਤੇ ਦਿਨ ਕੀਤਾ ਗਿਆ ।
ਇਸ ਮੌਕੇ ਬਰੈਂਪਟਨ ਦੇ ਮੇਅਰ ਪੈਟਿਰਕ ਬਰਾਊਨ , ਸੂਬਾਈ ਲਿਬਰਲ ਆਗੂ ਡਿਲ ਡੂਕਾ , ਰਿਜਨਲ ਕੌਂਸਲਰ ਗੁਰਪ੍ਰੀਤ ਢਿੱਲੋ, ਸਿਟੀ ਕੌਂਸਲਰ ਹਰਕੀਰਤ ਸਿੰਘ , ਸੂਬਾਈ ਲਿਬਰਲ ਉਮੀਦਵਾਰ , ਹਰਿੰਦਰ ਮੱਲ੍ਹੀ, ਲੰਡਨ ਤੋ ਮਨਪ੍ਰੀਤ ਕੌਰ ਬਰਾੜ ,ਵਿੰਡਸਰ ਤੋ ਕੌਂਸਲਰ ਜੀਵਨ ਗਿੱਲ ਸਾਬਕਾ ਸਿਟੀ ਕੌਂਸਲਰ ਵਿੱਕੀ ਢਿੱਲੋ ਤੇ ਵੱਡੀ ਗਿਣਤੀ ਵਿੱਚ ਮੀਡੀਆ ਹਾਜਿਰ ਸੀ ।ਇਸ ਮੌਕੇ ਜਤਿੰਦਰ ਸਿੰਘ ਗਿੱਲ ਮੋਗਾ , ਹਰਵਿੰਦਰ ਦੇਦ ਮੋਗਾ , ਬਲਜਿੰਦਰ ਸੇਖਾ , ਬਿੰਦਰ ਸਿੰਘ , ਆਦਿ ਨੇ ਮੱਲ੍ਹੀ ਪਰਿਵਾਰ ਨੂੰ ਵਧਾਈਆਂ ਦਿੱਤੀਆਂ ।
ਯਾਦ ਰਹੇ ਗੁਰਬਖ਼ਸ਼ ਸਿੰਘ ਮੱਲ੍ਹੀ ਸਭ ਤੋਂ ਪਹਿਲੇ ਦਸਤਾਰਧਾਰੀ ਐਮ ਪੀ ਚੁਣੇ ਗਏ ਸਨ । ਓਹ 6 ਵਾਰ ਕੈਨੇਡਾ ਦੀ ਫੈਡਰਲ ਪਾਰਲੀਮੈਂਟ ਦੇ ਚੁਣੇ ਹੋਏ ਮੈਂਬਰ ਰਹੇ . ਉਨ੍ਹਾਂ ਕਾਰਨ ਹੀ ਅੱਜ ਦੇ ਸਾਡੇ ਸਾਰੇ ਸੰਸਦ ਮੈਂਬਰਾਂ ਲਈ ਔਟਵਾ ਜਾਣ ਦਾ ਰਸਤਾ ਤਿਆਰ ਹੋਇਆ ।ਉਹਨਾਂ ਵੱਲੋਂ ਪਾਈ ਨਿਰਵਿਘਨ ਪੱਕੀ ਸੜਕ 'ਤੇ ਕਾਰ ਚਲਾਉਣਾ ਆਸਾਨ ਹੈ ਪਰ ਰੇਗਿਸਤਾਨ ਵਿੱਚ ਬਿਲਕੁਲ ਨਵਾਂ ਫੁੱਟਪਾਥ ਬਣਾਉਣਾ ਬਹੁਤ ਮੁਸ਼ਕਲ ਹੈ। ਇਸ ਮੌਕੇ ਪੂਰੇ ਮੱਲ੍ਹੀ ਪਰਿਵਾਰ ਨੂੰ ਸਮੁੱਚੇ ਭਾਈਚਾਰੇ ਵਲੋ ਵਧਾਈਆਂ ਦਿੱਤੀਆਂ ਗਈਆਂ ।
ਭਾਈਚਾਰੇ ਨੂੰ ਇਸ ਪੱਧਰ ਤੱਕ ਲੈ ਆਉਣਾ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ।