ਰੋਟਰੀ ਕਲੱਬ ਮਲੇਰਕੋਟਲਾ ਵਲੋਂ ਹੋਮ ਫਾਰ ਬਲਾਇੰਡ ਦੇ ਵਿਦਿਆਰਥੀਆਂ ਨੂੰ ਬੂਟ ਵੰਡੇ
ਹਰਮਿੰਦਰ ਸਿੰਘ ਭੱਟ, ਬਾਬੂਸ਼ਾਹੀ ਨੈੱਟਵਰਕ
ਅਹਿਮਦਗੜ੍ਹ, 08 ਦਸੰਬਰ, 2021: ਕੁੱਝ ਦਿਨ ਪਹਿਲਾਂ ਨਾਮਜਦ ਕੀਤੇ ਗਏ ਹੋਮ ਫਾਰ ਬਲਾਇਡ ਐਂਡ ਡਿਸਟੇਬਲਡ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈੱਨ ਪੀ.ਏ.ਜੀ ਉਸਮਾਨ ਸਿੱਦੀਕੀ ਨੇ ਅੱਜ ਦਿਵਿਆਂਗ ਵਿਦਿਆਰਥੀਆਂ ਨੂੰ ਬੂਟ ਵੰਡੇ, ਉਨ੍ਹਾਂ ਦੇ ਨਾਲ ਰੋਟਰੀ ਕਲੱਬ ਮਾਲੇਰਕੋਟਲਾ ਦੇ ਪ੍ਰਧਾਨ ਸ਼੍ਰੀ ਰਾਸ਼ਿਦ ਸ਼ੇਖ, ਸਕੱਤਰ ਮੁਹੰਮਦ ਜਮੀਲ, ਕੈਸ਼ੀਅਰ ਨਿਸਾਰ ਅਹਿਮਦ ਥਿੰਦ, ਰੋਟੇਰੀਅਨ ਸ਼੍ਰੀ ਹਰੀਸ਼ ਪਾਸੀ, ਰੋਟੇਰੀਅਨ ਸ਼੍ਰੀ ਤਨਵੀਰ ਸ਼ੇਖ ਅਤੇ ਸ਼੍ਰੀ ਜਗਤ ਸਿੰਘ ਠਾਕੁਰ ਵੀ ਹਾਜ਼ਰ ਸਨ। ਇਸ ਮੌਕੇ ਤੇ ਸ਼੍ਰੀ ਉਸਮਾਨ ਸਿੱਦੀਕੀ ਅਤੇ ਸ਼੍ਰੀ ਰਾਸ਼ਿਦ ਸ਼ੇਖ ਨੇ ਕਿਹਾ ਕਿ ਜੇਕਰ ਸਾਮਾਜ ਸੇਵੀ ਸੰਸਥਾਵਾਂ ਦੇ ਨਾਲ ਜੁੜੇ ਲੋਕਾਂ ਦੀ ਤਰ੍ਰਾਂ ਆਮ ਲੋਕਾਂ ਨੂੰ ਵੀ ਲੋੜਬੰਦਾਂ ਦੀਆ ਜਰੂਰਤਾਂ ਦਾ ਅਹਿਸਾਸ ਹੋ ਜਾਵੇ ਅਤੇ ਉਹ ਲੋੜਬੰਦਾਂ ਦੀ ਸਹਾਇਤਾ ਲਈ ਅੱਗੇ ਆਉਣ ਤਾਂ ਦੁਨੀਆਂ 'ਚ ਕੋਈ ਵੀ ਬੰਦਾ ਰੋਟੀ ਅਤੇ ਕੱਪੜੇ ਤੋਂ ਬਗੈਰ ਨਹੀ ਰਹੇਗਾ ਅਤੇ ਸਮਾਜ 'ਚੋ ਆਪਸੀ ਦੂਰੀਆਂ ਵੀ ਘਟਣਗੀਆਂ।