ਜ਼ਿਲ੍ਹਾ ਪੱਧਰੀ ਚਿਲਡਰਨ ਕਾਂਗਰਸ ਸਾਇੰਸ 2021 ਸਫ਼ਲਤਾ ਨਾਲ ਕਰਵਾਈ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈੱਟਵਰਕ
ਫ਼ਰੀਦਕੋਟ, 8 ਦਸੰਬਰ 2021- ਜ਼ਿਲ੍ਹਾ ਪੱਧਰੀ ਚਿਲਡਰਨ ਕਾਂਗਰਸ ਸਾਇੰਸ 2021 ਪੰਜਾਬ ਸਟੇਟ ਕਾਊਾਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ ਦੇ ਆਦੇਸ਼ਾਂ ਅਨੁਸਾਰ ਡਾ.ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਸਫ਼ਲਤਾ ਨਾਲ ਕਰਵਾਈ ਗਈ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼੍ਰੀ ਸੱਤਪਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼ਾਮਲ ਹੋਏ । ਇਸ ਮੌਕੇ ਕੀਤੇ ਸਮਾਗਮ ਦੀ ਪ੍ਰਧਾਨਗੀ ਸ਼੍ਰੀ ਪ੍ਰਦੀਪ ਦਿਓੜਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਨੇ ਕੀਤੀ ।
ਸ਼੍ਰੀ ਬਿਹਾਰੀ ਲਾਲ ਜ਼ਿਲ੍ਹਾ ਮੈਂਟਰ ਸਾਇੰਸ ਉਚੇਚੇ ਤੌਰ ਤੇ ਸ਼ਾਮਲ ਹੋਏ । ਇਸ ਮੌਕੇ ਜ਼ਿਲ੍ਹਾ ਪੱਧਰੀ ਚਿਲਡਰਨ ਕਾਂਗਰਸ ਸਾਇੰਸ ਦੇ ਜ਼ਿਲ੍ਹਾ ਨੋਡਲ ਅਫ਼ਸਰ ਗੁਰਜਿੰਦਰ ਸਿੰਘ ਬਰਾੜ ਲੈਕਚਰਾਰ ਬਾਇਓਲੋਜੀ ਨੇ ਦੱਸਿਆ ਕਿ ਜ਼ਿਲਾ ਪੱਧਰੀ ਸਾਇੰਸ ਕਾਂਗਰਸ 'ਚ ਫ਼ਰੀਦਕੋਟ ਜ਼ਿਲੇ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੇ ਪੂਰਨ ਦਿਲਚਸਪੀ ਲੈਂਦਿਆਂ ਸ਼ਮੂਲੀਅਤ ਕੀਤੀ ਹੈ | ਉਨ੍ਹਾਂ ਦੱਸਿਆ ਕਿ ਜੂਨੀਅਰ ਅਤੇ ਸੀਨੀਅਰ ਵਰਗ 'ਚ ਤਿੰਨ-ਤਿੰਨ ਟੀਮਾਂ ਦੀ ਚੋਣ ਕੀਤੀ ਗਈ ਹੈ ਜੋ ਅੱਗੇ ਰਾਜ ਪੱਧਰ ਤੇ ਭਾਗ ਲੈਣਗੀਆਂ । ਇਸ ਮੌਕੇ ਸ਼੍ਰੀ ਸੱਤਪਾਲ ਡੀ.ਈ.ਓ.ਸੈਕੰਡਰੀ, ਪ੍ਰਦੀਪ ਦਿਓੜਾ ਡਿਪਟੀ ਡੀ.ਈ.ਓ.ਸੈਕੰਡਰੀ ਫ਼ਰੀਦਕੋਟ ਨੇ ਅਧਿਆਪਕਾਂ ਨੰੂ ਅਪੀਲ ਕੀਤੀ ਕਿ ਹਰ ਮੁਕਾਬਲੇ 'ਚ ਬੱਚਿਆਂ ਨੂੰ ਨਿਰੰਤਰ ਭਾਗ ਲੈਣ ਵਾਸਤੇ ਅਗਵਾਈ ਦੇਣ । ਉਨ੍ਹਾਂ ਅਜੋਕੇ ਦੌਰ 'ਚ ਸਾਇੰਸ ਦੀ ਮਹੱਤਤਾ ਤੇ ਜਾਗਰੂਕ ਕਰਦਿਆਂ ਕਿਹਾ ਕਿ ਦੁਨੀਆਂ ਭਰ ਦੀਆਂ ਸਹੂਲਤਾਂ ਸਾਡੇ ਵਿਗਿਆਨੀਆਂ ਵੱਲੋਂ ਕੀਤੀ ਖੋਜ ਦਾ ਨਤੀਜਾ ਹਨ | ਇਸ ਲਈ ਸਾਨੂੰ ਸੁਚੇਤ ਹੋ ਕੇ ਮਾਨਵਤਾ ਭਲਾਈ ਖੇਤਰ 'ਚ ਨਵੀਆਂ ਕਾਢਾਂ ਕੱਢਣੀਆਂ ਚਾਹੀਦੀਆਂ ਹਨ।
ਜ਼ਿਲਾ ਮੈਂਟਰ ਸਾਇੰਸ ਸ਼੍ਰੀ ਬਿਹਾਰੀ ਲਾਲ ਨੇ ਜ਼ਿਲਾ ਜੇਤੂ ਟੀਮਾਂ ਨੂੰ ਰਾਜ ਪੱਧਰ ਤੇ ਬੇਹਤਰੀਨ ਕਾਰਗੁਜ਼ਾਰੀ ਵਾਸਤੇ ਅਹਿਮ ਸੁਝਾਅ ਦਿੰਦਿਆਂ ਨਿਰੰਤਰ ਮਿਹਨਤ ਕਰਦੇ ਰਹਿਣ ਵਾਸਤੇ ਪ੍ਰੇਰਿਤ ਕੀਤਾ | ਇਸ ਮੌਕੇ ਜੱਜਮੈਂਟ ਦੀ ਜ਼ਿੰਮੇਵਾਰੀ ਲੈਕਚਰਾਰ ਸਿਕੰਦਰ ਸ਼ਰਮਾ, ਲੈਕਚਰਾਰ ਸੁਧੀਰ ਸੋਹੀ, ਲੈਕਚਰਾਰ ਗੁਰਪਿੰਦਰ ਕੌਰ, ਸਾਇੰਸ ਮਿਸਟ੍ਰੈੱਸ ਨਵਜੋਤ ਕੌਰ ਕਲਸੀ, ਪ੍ਰੀਤੀ ਗੋਇਲ ਨੇ ਕੀਤੀ। ਸਾਰੇ ਜੱਜ ਸਾਹਿਬਾਨ ਨੇ ਆਪਣੇ ਨਿੱਜੀ ਤਜਰਬੇ ਵੀ ਵਿਦਿਆਰਥੀਆਂ ਨਾਲ ਸਾਂਝੇ ਕੀਤੇ ।
ਮੰਚ ਸੰਚਾਲਨ ਜਸਬੀਰ ਸਿੰਘ ਜੱਸੀ, ਜ਼ਿਲਾ ਨੋਡਲ ਅਫ਼ਸਰ ਵਿੱਦਿਅਕ ਮੁਕਾਬਲੇ ਸੈਕੰਡਰੀ ਸਿੱਖਿਆ ਫ਼ਰੀਦਕੋਟ ਨੇ ਕੀਤਾ । ਇਸ ਪ੍ਰੋਗਰਾਮ ਦੀ ਸਫ਼ਲਤਾ ਵਾਸਤੇ ਸਾਇੰਸ ਵਿਸ਼ੇ ਦੇ ਪੰਜੇ ਬਲਾਕ ਮੈਂਟਰ ਬਸੰਤ ਪ੍ਰਤਾਪ ਸਿੰਘ, ਅਸੀਮ ਕੁਮਾਰ, ਧੀਰਜ ਕੁਮਾਰ, ਗੌਰਵ ਧਵਨ, ਵਿਕਾਸ ਭਾਰਤੀ, ਨਵਜੋਤ ਕੌਰ ਕਲਸੀ ਨੇ ਪੂਰਨ ਸਹਿਯੋਗ ਦਿੱਤਾ । ਇਸ ਮੌਕੇ ਰਾਜ ਪੱਧਰੀ ਵਾਸਤੇ ਮੁਕਾਬਲੇ ਲਈ ਚੁਣੀਆਂ ਟੀਮਾਂ ਦੇ ਨਤੀਜੇ ਇਸ ਪ੍ਰਕਾਰ ਰਹੇ: ਜੂਨੀਅਰ ਵਰਗ 'ਚ ਪ੍ਰਭਜੋਤ ਕੌਰ-ਸ਼ਗਨਪ੍ਰੀਤ ਕੌਰ, ਸਰਕਾਰੀ ਮਿਡਲ ਸਕੂਲ ਰਾਜੋਵਾਲਾ, ਜਸਲੀਨ ਕੌਰ ਬਰਾੜ-ਜਸਲੀਨ ਕੌਰ, ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ, ਰਮਨਦੀਪ ਕੌਰ-ਮਨਵੀਰ ਕੌਰ, ਸਰਕਾਰੀ ਸੀ.ਸੈ.ਸਕੂਲ ਕੋਹਾਰਵਾਲਾ ਦੀ ਚੋਣ ਹੋਈ । ਇਨ੍ਹਾਂ ਟੀਮਾਂ ਦੇ ਕ੍ਰਮਵਾਰ ਗਾਈਡ ਅਧਿਆਪਕ ਮਨਿੰਦਰਜੀਤ ਕੌਰ, ਅਰਸ਼ਦੀਪ ਕੌਰ, ਸ਼੍ਰੀ ਸੱਤਪਾਲ ਸਨ। ਸੀਨੀਅਰ ਵਰਗ 'ਚ ਨਵਰੀਤ ਕੌਰ-ਭੂਮੀ ਬਾਂਸਲ, ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ, ਪ੍ਰਵੀਨ ਕੌਰ-ਅਰਸ਼ਪ੍ਰੀਤ ਕੌਰ, ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ, ਬੀਰਦਵਿੰਦਰ ਸਿੰਘ-ਪ੍ਰੀਸ਼ਦਾ, ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਦੀ ਚੋਣ ਰਾਜ ਪੱਧਰ ਵਾਸਤੇ ਹੋਈ | ਇਨ੍ਹਾਂ ਜੇਤੂ ਟੀਮਾਂ ਦੇ ਕ੍ਰਮਵਾਰ ਗਾਈਡ ਅਧਿਆਪਕ ਉਰਵੀ ਜੈੱਨ, ਸੰਦੀਪ ਕੌਰ ਅਤੇ ਹਰਪ੍ਰੀਤ ਸਿੰਘ ਸਨ | ਸਮਾਗਮ ਦੇ ਅੰਤ 'ਚ ਜੇਤੂ ਟੀਮਾਂ ਨੂੰ ਯਾਦਗਰੀ ਚਿੰਨ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ |