ਕਿਸਾਨ ਅੰਦੋਲਨ ਦੌਰਾਨ ਦਰਜ ਹੋਏ ਕੇਸਾਂ ਤੇ ਮੁਆਵਜ਼ੇ ਸਰਕਾਰ ਵੱਲੋਂ ਤਜਵੀਜ਼ ਪੇਸ਼, ਅੱਜ ਮੋਰਚੇ ਵੱਲੋਂ ਹੋ ਸਕਦੈ ਅਹਿਮ ਫੈਸਲਾ
ਨਵੀਂ ਦਿੱਲੀ, 8 ਦਸੰਬਰ, 2021: ਕੇਂਦਰ ਸਰਕਾਰ ਨੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ 'ਤੇ ਦਰਜ ਹੋਏ ਸਾਰੇ ਕੇਸ ਵਾਪਸ ਲੈਣ ਦਾ ਫੈਸਲਾ ਲਿਆ ਹੈ ਤੇ ਨਾਲ ਹੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੁੰ ਵੀ ਮੁਆਵਜ਼ਾ ਦੇਣ ਬਾਰੇ ਸਪਸ਼ਟ ਕੀਤਾ ਹੈ ਕਿ ਇਹ ਮੁਆਵਜ਼ਾ ਯੂ ਪੀ, ਹਰਿਆਣਾ ਤੇ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਵੇਗਾ।
ਕੇਂਦਰ ਸਰਕਾਰ ਵੱਲੋਂ ਮੋਰਚੇ ਵੱਲੋਂ ਭੇਜੀਆਂ ਮੰਗਾਂ ਦੇ ਸਬੰਧ ਵਿਚ 5 ਨੁਕਾਤੀ ਜਵਾਬ ਭੇਜਿਆ ਗਿਆ ਹੈ।
ਇਸ ਜਵਾਬ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਫਸਲਾਂ ਲਈ ਐਮ ਐਸ ਪੀ ਬਾਰੇ ਫੈਸਲਾ ਕਮੇਟੀ ਵੱਲੋਂ ਕਿਸਾਨ ਪ੍ਰਤੀਨਿਧਾਂ ਦੀ ਰਾਇ ਮੁਤਾਬਕ ਲਿਆ ਜਾਵੇਗਾ ਤੇ ਮੌਜੂਦਾ ਸਮੇਂ ਵਿਚ ਫਸਲਾਂ ਦੀ ਖਰੀਦ ਜਿਸ ਰੇਟ 'ਤੇ ਐਮ ਐਸ ਪੀ ਮੁਤਾਬਕ ਹੋ ਰਹੀ ਹੈ, ਉਹ ਹੁੰਦੀ ਰਹੇਗੀ।
ਕੇਂਦਰ ਸਰਕਾਰ ਨੇ ਕਿਹਾ ਕਿ ਯੂ ਪੀ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਹਰਿਆਣਾ ਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਖਿਲਾਫ ਦਰਜ ਕੀਤੇ ਸਾਰੇ ਕੇਸ ਵਾਪਸ ਲਏ ਜਾਣਗੇ। ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੁੰ ਮੁਆਵਜ਼ਾ ਯੂ ਪੀ, ਹਰਿਆਣਾ ਤੇ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਵੇਗਾ।
ਹੋਰ ਵੇਰਵਿਆਂ ਲਈ ਲਿੰਕ ਕਲਿੱਕ ਕਰੋ :
https://drive.google.com/file/d/1PQ1bzfoQHDDqPgO_dT71DzmtXtazyR7_/view?usp=sharing