ਮਾਤਾ ਰੇਣੂਕਾ ਦੇ ਮੰਦਰ ਦੀ ਉਸਾਰੀ ਲਈ ਗ੍ਰਾਂਟ ਦੇਣ ਤੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ
ਰਾਜਿੰਦਰ ਕੁਮਾਰ, ਬਾਬੂਸ਼ਾਹੀ ਨੈੱਟਵਰਕ
ਨਵਾਂਸ਼ਹਿਰ 8 ਦਸੰਬਰ 2021- ਪੁਰਾਤਨ ਸਭਿਆਚਾਰ ਅਤੇ ਧਾਰਮਿਕ ਭਾਵਨਾਵਾਂ ਨੂੰ ਸਮਝਦੇ ਹੋਏ ਸੂਬਾ ਸਰਕਾਰ ਵਲੋਂ ਪੈਂਦੇ ਧਾਰਮਿਕ ਸਥਾਨਾਂ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ । ਇਸੇ ਤਹਿਤ ਪਿੰਡ ਰਕਾਸਨ ਨਜ਼ਦੀਕ ਜਾਡਲਾ ਵਿਖੇ ਭਗਵਾਨ ਪਰਸ਼ੂਰਾਮ ਜੀ ਦੇ ਤੇ ਮਾਤਾ ਮਾਤਾ ਰੇਣੂਕਾ ਦੇ ਨਾਮ ਤੇ ਰਜਿਸਟਰ ਜਾਇਦਾਦ ਅਤੇ ਪਿੰਡ ਨਿਵਾਸੀਆਂ ਵੱਲੋਂ ਦਾਨ ਦਿੱਤੀ ਜ਼ਮੀਨ ਤੇ ਮੰਦਰ ਨਿਰਮਾਣ ਲਈ ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਭਗਵਾਨ ਪਰਸ਼ੂ ਰਾਮ ਜੀ ਦੇ ਜਨਮ ਸਥਾਨ ਖਾਟੀ ਧਾਮ ਜ਼ਿਲਾ ਕਪੂਰਥਲਾ ਵਿਖੇ ਬਣੇ ਤਪ ਸਥਾਨ ਦੇ ਸੁੰਦਰੀਕਰਨ ਲਈ ਐਲਾਨੀ 9.25 ਕਰੋੜ ਦੀ ਰਾਸ਼ੀ ਅਤੇ ਪਿੰਡ ਰਕਾਸਨ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਮਾਂ ਰੇਣੂਕਾ ਦੇ ਮੰਦਰ ਦੀ ਉਸਾਰੀ ਲਈ ਐਲਾਨੀ 75 ਲੱਖ ਦੀ ਗ੍ਰਾਂਟ ਪ੍ਰਤੀ ਪੰਜਾਬ ਦੇ ਸਮੂਹ ਬ੍ਰਾਹਮਣ ਸਮਾਜ ਵਿਚ ਖੁਸ਼ੀ ਦੀ ਲਹਿਰ ਹੈ ।
ਦੋਵਾਂ ਮੰਦਰਾਂ ਲਈ ਐਲਾਨ ਤੋਂ ਬਾਅਦ ਜਾਰੀ ਕੀਤੀ ਗ੍ਰਾਂਟ ਲਈ ਬ੍ਰਾਹਮਣ ਭਲਾਈ ਬੋਰਡ ਅਤੇ ਐੱਸ .ਐੱਸ .ਐੱਸ .ਬੋਰਡ ਦੇ ਚੇਅਰਮੈਨ ਸ਼ੇਖਰ ਸ਼ੁਕਲਾ , ਭਗਵਾਨ ਪਰਸ਼ੂ ਰਾਮ ਵੈੱਲਫੇਅਰ ਕਮੇਟੀ ਰਕਾਸ਼ਨ ਦੇ ਪ੍ਰਧਾਨ ਰਾਕੇਸ਼ ਛਿੱਬਾ ਅਤੇ ਹੋਰ ਮੈਂਬਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕਰਦੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੀਤੇ ਐਲਾਨ ਅਨੁਸਾਰ ਗ੍ਰਾਂਟਾਂ ਜਾਰੀ ਹੋ ਰਹੀਆਂ ਹਨ ਅਤੇ ਬਿਨ੍ਹਾਂ ਦੇਰੀ ਤੋਂ ਪ੍ਰਾਪਤ ਵੀ ਹੋ ਰਹੀਆਂ ਹਨ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਦੀ ਸੋਚ ਸਦਕਾ ਜ਼ਿਲਾ ਨਵਾਂਸ਼ਹਿਰ ਦੇ ਪਿੰਡ ਰਕਾਸਨ ਵਿਖੇ ਮਾਤਾ ਰੇਣੂਕਾ ਦਾ ਮੰਦਿਰ ਜਲਦ ਹੀ ਤਿਆਰ ਹੋਵੇਗਾ ਅਤੇ ਵਿਸ਼ਵ ਭਰ ਵਿਚ ਸ਼ਹੀਦ ਭਗਤ ਸਿੰਘ ਨਗਰ ਦਾ ਨਾਮ ਚਮਕੇਗਾ ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੀਤੇ ਉੱਦਮ ਬਹੁਤ ਹੀ ਸ਼ਲਾਘਾਯੋਗ ਹਨ । ਇਸ ਨਾਲ ਆਉਣ ਵਾਲੀਆ ਪੀੜੀਆਂ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਪੂਰੀ ਜਾਣਕਾਰੀ ਜਾਨਣ ਨੂੰ ਮਿਲੇਗੀ ਇਸ ਮੌਕੇ ਧੰਨਵਾਦ ਕਰਨ ਮੌਕੇ ਪਵਨ ਕੁਮਾਰ ਛਿੱਬਾ , ਟਵਿੰਕਲ ਛਿੱਬਾ , ਪਰਮਜੀਤ ਗੋੜ , ਬਰਿੰਦਰ ਛਿੱਬਾ , ਪੰਡਿਤ ਵਾਸਦੇਵ ਸ਼ਰਮਾ , ਜਗਜੀਤ ਸਿੰਘ , ਭਗਵੰਤ ਸਿੰਘ ਤੇ ਹੋਰ ਹਾਜ਼ਰ ਸਨ ।