ਤਾਮਿਲਨਾਡੂ ਦੇ ਕੁੰਨੂਰ ’ਚ ਵੱਡਾ ਹਾਦਸਾ, ਫੌਜ ਦਾ ਹੈਲੀਕਾਪਟਰ ਕ੍ਰੈਸ਼, ਸੀ.ਡੀ.ਐੱਸ. ਬਿਪਿਨ ਰਾਵਤ ਵੀ ਸਨ ਮੌਜੂਦ
ਕੁੰਨੂਰ, 8 ਦਸੰਬਰ- ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਤਾਮਿਲਨਾਡੂ ਦੇ ਕੁੰਨੂਰ 'ਚ ਵੱਡਾ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਿਕ ਫ਼ੌਜ ਦਾ ਹੈਲੀਕਾਪਟਰ ਕ੍ਰੈਸ਼ ਹੋਇਆ ਹੈ। ਇਸ 'ਚ ਸੀ.ਜੀ.ਐੱਸ. ਬਿਪਿਨ ਰਾਵਤ ਉਨ੍ਹਾਂ ਦਾ ਸਟਾਫ਼ ਅਤੇ ਕੁੱਝ ਪਰਿਵਾਰਕ ਮੈਂਬਰ ਹੈਲੀਕਾਪਟਰ 'ਚ ਮੌਜੂਦ ਸਨ। ਇਹ ਹਾਦਸਾ ਤਾਮਿਲਨਾਡੂ 'ਚ ਕੋਇੰਬਟੂਰ ਅਤੇ ਸੁਲੂਰ ਵਿਚਕਾਰ ਹੋਇਆ ਹੈ। ਭਾਰਤੀ ਹਵਾਈ ਸੈਨਾ ਵਲੋਂ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।
ਵੀਡੀਓ ਵੀ ਦੇਖੋ....
https://www.facebook.com/BabushahiDotCom/videos/4691550034266142
ਫ਼ੌਜ 'ਚ ਸੀ.ਡੀ.ਐੱਸ. ਬਿਪਿਨ ਰਾਵਤ ਵੀ ਮੌਜੂਦ ਸਨ | ਉੱਥੇ ਹੀ ਘਟਨਾ ਵਾਲੀ ਥਾਂ ਤੋਂ ਲਾਸ਼ਾਂ ਬਰਾਮਦ ਹੋਈਆਂ ਹਨ | ਲਾਸ਼ਾਂ ਨੂੰ ਤਾਮਿਲਨਾਡੂ ਦੇ ਮਿਲਟਰੀ ਹਸਪਤਾਲ, ਵੈਲਿੰਗਟਨ ਲਿਜਾਇਆ ਗਿਆ ਹੈ। ਹਾਦਸੇ ਤੋਂ ਤੁਰੰਤ ਬਾਅਦ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ 'ਚ 14 ਲੋਕ ਸਵਾਰ ਸਨ।
ਕੁਨੂਰ 'ਚ ਕ੍ਰੈਸ਼ ਹੋਏ ਫੌਜ ਦੇ ਹੈਲੀਕਾਪਟਰ 'ਚ ਨਾ ਸਿਰਫ ਸੀਡੀਐੱਸ ਬਿਪਿਨ ਰਾਵਤ ਮੌਜੂਦ ਸਨ, ਸਗੋਂ ਉਨ੍ਹਾਂ ਦੀ ਪਤਨੀ ਵੀ ਮੌਜੂਦ ਸੀ। ਫਿਲਹਾਲ ਹਾਦਸੇ ਤੋਂ ਬਾਅਦ ਕਿਹੜੇ ਲੋਕਾਂ ਨੂੰ ਬਚਾਇਆ ਗਿਆ ਹੈ, ਫੌਜ ਨੇ ਇਸ ਬਾਰੇ ਸਪੱਸ਼ਟ ਨਹੀਂ ਕੀਤਾ ਹੈ। ਬਚਾਅ ਕਾਰਜ ਹੁਣ ਜਾਰੀ ਹੈ।
ਸੀਡੀਐਸ ਬਿਪਿਨ ਰਾਵਤ ਇੱਕ ਲੈਕਚਰ ਸੀਰੀਜ਼ ਲਈ ਊਟੀ ਵੈਲਿੰਗਟਨ ਗਏ ਸਨ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਬ੍ਰਿਗੇਡੀਅਰ ਰੈਂਕ ਦਾ ਅਧਿਕਾਰੀ ਵੀ ਸੀ। ਸੀਡੀਐਸ ਸਲੂਰ ਤੋਂ ਕੁਨੂਰ ਆ ਰਿਹਾ ਸੀ। ਉਸ ਨੇ ਇੱਥੋਂ ਉਡਾਣ ਭਰ ਕੇ ਦਿੱਲੀ ਜਾਣਾ ਸੀ।
ਇਸ ਦੇ ਨਾਲ ਹੀ ਹਾਦਸੇ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਜਦੋਂ ਵੀ.ਵੀ.ਆਈ.ਪੀਜ਼ ਹੈਲੀਕਾਪਟਰ ਵਿੱਚ ਹੁੰਦੇ ਹਨ ਤਾਂ ਹੈਲੀਕਾਪਟਰ ਨੂੰ ਉਡਾਉਣ ਦੇ ਨਿਯਮ ਬਿਲਕੁਲ ਵੱਖਰੇ ਹੁੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਆਰਮੀ ਕੋਰਟ ਆਫ ਇਨਕੁਆਰੀ 'ਚ ਆਉਣ ਵਾਲੇ ਸਮੇਂ 'ਚ ਹਾਦਸੇ ਦੇ ਕਾਰਨਾਂ ਦਾ ਪਤਾ ਲੱਗੇਗਾ।