ਮੰਡ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਕੈਪਟਨ ਖ਼ਿਲਾਫ਼ ਖੋਲ੍ਹਿਆ ਮੋਰਚਾ
ਜਗਤਾਰ ਸਿੰਘ
ਪਟਿਆਲਾ 8 ਦਸੰਬਰ 2021: ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਅੱਜ ਪਟਿਆਲਾ ਵਿਖੇ ਸਥਿਤ ਆਪਣੀ ਰਿਹਾਇਸ਼ ਤੇ ਹਲਕਾ ਸਨੌਰ ਦੀਆਂ ਪੰਚਾਇਤਾਂ ਨੂੰ ਗ੍ਰਾਂਟਾਂ ਦੇ ਚੈੱਕ ਤਕਸੀਮ ਕਰਦਿਆਂ ਆਪਣੇ ਦਿਲ ਦਾ ਦਰਦ ਹਲਕਾ ਨਿਵਾਸੀਆਂ ਅੱਗੇ ਦੱਸਿਆ। ਲਾਲ ਸਿੰਘ ਨੇ ਕਿਹਾ ਕਿ ਅਮਰਿੰਦਰ ਸਿੰਘ ਕਾਂਗਰਸ ਲਈ ਅਮਰ ਵੇਲ ਸਾਬਤ ਹੋਇਆ, ਜਿਸਨੇ ਸਾਢੇ ਚਾਰ ਸਾਲ ਪਾਰਟੀ ਨੂੰ ਖਤਮ ਕਰਨ ਦਾ ਕੰਮ ਕੀਤਾ ।
ਲਾਲ ਸਿੰਘ ਨੇ ਕਿਹਾ ਨਵਜੋਤ ਸਿੰਘ ਸਿੱਧੂ ਨੇ ਪਾਰਟੀ 'ਤੇ ਲਿਪਟੀ ਅਮਰ ਵੇਲ ਹਟਾ ਦਿੱਤੀ ਉਹਨਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਨੇ ਹਮੇਸ਼ਾਂ ਸਾਡਾ ਵਿਰੋਧ ਕੀਤਾ । ਲਾਲ ਸਿੰਘ ਨੇ ਕਿਹਾ ਕਿ ਕੈਪਟਨ ਨੇ ਇਕ ਪਰਿਵਾਰ 'ਚ ਇਕ ਟਿਕਟ ਦਾ ਐਲਾਨ ਤਾਂ ਕੀਤਾ ਸੀ ਤਾਂ ਜੋ ਲਾਲ ਸਿੰਘ ਨੂੰ ਟਿਕਟ ਨਾ ਮਿਲ ਸਕੇ। ਉਨ੍ਹਾਂ ਕਿਹਾ ਕਿ ਅੱਜ ਤੱਕ ਪਾਰਟੀ ਤੋਂ ਟਿਕਟ ਮੰਗੀ ਨਹੀਂ ਪਰ ਇਸ ਵਾਰ ਟਿਕਟ ਜ਼ਰੂਰ ਮੰਗਾਂਗਾ। ਇਸ ਮੌਕੇ ਹਲਕਾ ਸਮਾਣਾ ਦੇ ਵਿਧਾਇਕ ਤੇ ਲਾਲ ਸਿੰਘ ਦੇ ਸਪੁੱਤਰ ਕਾਕਾ ਰਜਿੰਦਰ ਸਿੰਘ ਤੇ ਹੋਰ ਸੀਨੀਅਰ ਆਗੂ ਵੀ ਹਾਜ਼ਰ ਸਨ ।