Photo Source: ANI
ਸੀ.ਡੀ.ਐੱਸ. ਬਿਪਿਨ ਰਾਵਤ ਨਹੀਂ ਰਹੇ
ਕੁੰਨੂਰ, 8 ਦਸੰਬਰ 2021 - ਤਾਮਿਲਨਾਡੂ ਦੇ ਕੁੰਨੂਰ ’ਚ ਅੱਜ ਸਵੇਰੇ ਵੱਡਾ ਹਾਦਸਾ ਵਾਪਰਿਆ। ਇਸ ਹਾਦਸੇ ’ਚ ਸਵਾਰ ਸੀ.ਡੀ.ਐੱਸ. ਬਿਪਿਨ ਰਾਵਤ ਤੇ ਉਨ੍ਹਾਂ ਦੀ ਪਤਨੀ ਸਮੇਤ 14 ਲੋਕ ਸਵਾਰ ਸਨ। ਇੰਡੀਅਨ ਏਅਰ ਫੋਰਸ ਵੱਲੋਂ ਬਿਪਿਨ ਰਾਵਤ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਇੰਡੀਅਨ ਏਅਰ ਫੋਰਸ ਤੇ ਟਵੀਟ ਕਰਦਿਆਂ ਕਿਹਾ ਕੇ ਜਨਰਲ ਬਿਪਿਨ ਰਾਵਤ, ਸ਼੍ਰੀਮਤੀ ਮਧੁਲਿਕਾ ਰਾਵਤ ਸਮੇਤ ਜਹਾਜ਼ ਵਿੱਚ ਸਵਾਰ 11 ਹੋਰ ਵਿਅਕਤੀਆਂ ਦੀ ਇਸ ਮੰਦਭਾਗੀ ਦੁਰਘਟਨਾ ਵਿੱਚ ਮੌਤ ਹੋ ਗਈ ਹੈ।