ਬੀਬੀ ਜਗੀਰ ਕੌਰ ਨੇ ਨਡਾਲਾ 'ਚ ਹੋਣ ਜਾ ਰਹੀ ਰੈਲੀ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 8 ਦਸੰਬਰ 2021 - ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਭੁਲੱਥ ਦੇ ਕਸਬਾ ਨਡਾਲਾ ਵਿਚ ਪਾਰਟੀ ਵੱਲੋਂ 11 ਦਸੰਬਰ ਨੂੰ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਜਿਸ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ, ਜਿਸ ਦਾ ਜਾਇਜ਼ਾ ਲੈਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਧਾਨ ਤੇ ਹਲਕਾ ਭੁਲੱਥ ਤੋ ਅਕਾਲੀ ਦਲ ਦੇ ਉਮੀਦਵਾਰ ਬੀਬੀ ਜਗੀਰ ਕੌਰ ਨਡਾਲਾ ਦੀ ਅਨਾਜ਼ ਮੰਡੀ ਪੁੱਜੇ ।
ਇਸ ਮੌਕੇ ਬੀਬੀ ਜਗੀਰ ਕੌਰ ਨੇ ਗੱਲਬਾਤ ਕਰਦਿਆਂ ਆਖਿਆ ਕਿ ਪਿਛਲੇ ਸਾਢੇ ਚਾਰ ਸਾਲ ਤੋਂ ਕਾਂਗਰਸ ਰਾਜ ਹਲਕੇ ਵਿੱਚ ਵਿਕਾਸ ਨਹੀਂ ,ਵਿਨਾਸ਼ ਹੋਇਆ ਹੈ ਕਈ ਆਗੂ ਮੋਹਰੀ ਬਣ ਕੇ ਆਏ , ਪਰ ਹਲਕੇ ਦੀਆਂ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਕੋਈ ਪੂਰਾ ਨਹੀਂ ਉੱਤਰਿਆ । ਪਿਛਲੇ 10 ਸਾਲਾਂ ਅਕਾਲੀ ਰਾਜ ਵਿਚ ਸਮੁੱਚੇ ਪੰਜਾਬ ਦਾ ਅਥਾਹ ਵਿਕਾਸ ਹੋਇਆ । ਪਰੰਤੂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦਾ ਕੁਝ ਨਹੀਂ ਸੰਵਾਰਿਆ ਤੇ ਹੁਣ ਮੌਜੂਦਾ ਚੰਨੀ ਸਰਕਾਰ ਕੇਵਲ ਐਲਾਨ ਕਰਨ ਤੱਕ ਹੀ ਸੀਮਿਤ ਹੈ । ਉਹਨਾਂ ਦੇ ਨਾਲ ਪਹੁੰਚੇ ਯੁਵਰਾਜ਼ ਭੁਪਿੰਦਰ ਸਿੰਘ ਨੇ ਆਖਿਆ ਕਿ ਅਕਾਲੀ-ਬਸਪਾ ਸਰਕਾਰ ਬਣਨ ਤੇ ਪੰਜਾਬ ਨੂੰ ਮੁੜ ਅਸਲੀ ਪੰਜਾਬ ਬਣਾਇਆ ਜਾਵੇਗਾ । ਇਸ ਮੌਕੇ ਉਹਨਾਂ ਹਲਕੇ ਦੇ ਲੋਕਾਂ ਨੂੰ 11 ਦਸੰਬਰ ਨੂੰ ਨਡਾਲਾ ਦੇ ਬਿਜਲੀ ਘਰ ਨੇੜੇ ਅਨਾਜ਼ ਮੰਡੀ ਵਿੱਚ ਕੀਤੀ ਜਾ ਰਹੀ ਵਿਸ਼ਾਲ ਰੈਲੀ ਚ ਵੱਧ ਚੜੵ ਕੇ ਪੁੱਜਣ ਦੀ ਅਪੀਲ ਕੀਤੀ ।
ਇਸ ਮੌਕੇ ਸਰਕਲ ਪ੍ਰਧਾਨ ਅਵਤਾਰ ਸਿੰਘ ਮੁਲਤਾਨੀ , ਸਾਬਕਾ ਪ੍ਰਧਾਨ ਜਥੇਦਾਰ ਸੂਰਤ ਸਿੰਘ , ਡਾ . ਨਰਿੰਦਰ ਪਾਲ ਬਾਵਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਨਡਾਲਾ , ਰਜਿੰਦਰ ਸਿੰਘ ਪਾਲਾ, ਕੁਲਵਿੰਦਰ ਸਿੰਘ ਕਾਨੂੰਗੋ , , ਵਜ਼ੀਰ ਸਿੰਘ , ਪਲਵਿੰਦਰ ਸਿੰਘ ਘੋਤੜਾ , ਸੁਰਿੰਦਰ ਸਿੰਘ ਡੀਐਸਪੀ , ਦਲੀਪ ਸਿੰਘ ਫੋਰਮੈਨ ਅਤੇ ਹੋਰ ਹਾਜ਼ਰ ਸਨ।