ਤਾਮਿਲਨਾਡੂ ਹੈਲੀਕਾਪਟਰ ਕ੍ਰੈਸ਼ ਮਾਮਲੇ ਵਿਚ ਦੋਦੇ ਸੋਢੀਆਂ ਦੇ ਰਹਿਣ ਵਾਲੇ ਗੁਰਸੇਵਕ ਸਿੰਘ ਦੇ ਘਰ ਤੇ ਪਿੰਡ ਚ ਛਾਇਆ ਮਾਤਮ
ਬਾਬੂਸ਼ਾਹੀ ਨੈੱਟਵਰਕ
ਤਰਨ ਤਾਰਨ, 09 ਦਸੰਬਰ 2021-ਤਾਮਿਲਨਾਡੂ ਦੇ ਜ਼ਿਲਾ ਰਤਨਾਗਰੀ ਨੇੜੇ ਹਾਦਸੇ ਦਾ ਸ਼ਿਕਾਰ ਹੋਏ ਹੈਲੀਕਾਪਟਰ ’ਚ ਭਾਰਤੀ ਸੈਣਾ ਦੇ ਜਵਾਨ ਨਾਇਕ ਗੁਰਸੇਵਕ ਸਿੰਘ ਪਿੰਡ ਦੋਦੇ ਸੋਡੀਆ (ਤਰਨਤਾਰਨ) ਵੀ ਸ਼ਾਮਲ ਸਨ । ਉਨ੍ਹਾਂ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਤੋਂ ਇਲਾਵਾ ਪਿੰਡ ਦੋਦੇ ਸੋਡੀਆ ਅਤੇ ਪੂਰੇ ਇਲਾਕੇ ਅੰਦਰ ਦੁਖ ਦੀ ਲਹਿਰ ਦੌੜ ਗਈ ਹੈ ।ਇਸ ਸਬੰਧੀ ਨਾਇਕ ਗੁਰਸੇਵਕ ਸਿੰਘ ਦੇ ਪਿਤਾ ਕਾਬਲ ਸਿੰਘ ਨੇ ਦੱਸਿਆ ਕਿ ਉਸਦੇ ਗੁਰਸੇਵਕ ਸਿੰਘ ਸਮੇਤ 6 ਭਰਾ ਅਤੇ 2 ਭੈਣਾਂ ਹਨ ।
ਗੁਰਸੇਵਕ ਸਿੰਘ ਸਾਲ 2004 ’ਚ ਭਾਰਤੀ ਫ਼ੌਜ ’ਚ ਭਰਤੀ ਹੋਏ ਸਨ ਅਤੇ ਉਹ 9 ਪੈਰਾ ’ਚ ਦਿੱਲੀ ਵਿਖੇ ਡਿਊਟੀ ਕਰਦੇ ਸਨ । ਜਿੰਨਾਂ ਦਾ ਵਿਆਹ ਸਾਲ 2011 ’ਚ ਜਸਪ੍ਰੀਤ ਕੌਰ ਨਾਲ ਹੋਇਆ ਸੀ । ਉਨ੍ਹਾਂ ਦੀਆਂ 2 ਲੜਕੀਆਂ ਸਿਮਰਤਦੀਪ ਕੌਰ (9) , ਗੁਰਲੀਨ ਕੌਰ (7) ਤੇ ਇੱਕ ਲੜਕਾ ਗੁਰਫਤਿਹ ਸਿੰਘ (4) ਸਾਲ ਅਤੇ ਪਰਿਵਾਰ ’ਚ ਬਜ਼ੁਰਗ ਪਿਤਾ ਕਾਬਲ ਸਿੰਘ ਤੋਂ ਇਲਾਵਾ ਛੋਟਾ ਭਰਾ ਹੈ । ਗੁਰਸੇਵਕ ਸਿੰਘ ਦੀ ਮਾਤਾ ਗੁਰਮੀਤ ਕੌਰ ਜੀ ਸਨ 2010 ’ਚ ਅਕਾਲ ਚਲਾਣਾ ਕਰ ਗਏ ਸਨ । ਜ਼ਿਕਰਯੋਗ ਹੈ ਕਿ ਨਾਇਕ ਗੁਰਸੇਵਕ ਸਿੰਘ ਦੇ ਪਰਿਵਾਰ ਨਾਲ ਅਜੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਤੇ ਰਾਜਨੀਤਿਕ ਆਗੂ ਦੁਖ ਸਾਂਝਾ ਕਰਨ ਲਈ ਨਹੀ ਪੁੱਜਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਗੁਰਬਾਜ ਸਿੰਘ ਨੇ ਕਿਹਾ ਕਿ ਇਹ ਪਰਿਵਾਰ ਮਿਹਨਤ ਮਜ਼ਦੂਰੀ ਕਰਨ ਵਾਲਾ ਹੈ ਅਤੇ ਗੁਰਸੇਵਕ ਸਿੰਘ ਦੇ ਨਾਲ ਹੀ ਘਰ ਦਾ ਗੁਜ਼ਾਰਾ ਚੱਲਦਾ ਸੀ ਇਸ ਕਰਕੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਕਿ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦਿੱਤੀ ਜਾਵੇ ਅਤੇ ਇਨ੍ਹਾਂ ਦਾ ਬਣਦਾ ਹੱਕ ਇਨ੍ਹਾਂ ਨੂੰ ਦਿੱਤਾ ਜਾਵੇ।