ਸ਼੍ਰੀ ਇੱਛਿਆਪੁਰਣੀ ਊਸ਼ਾ ਮਾਤਾ ਮੰਦਿਰ ਕੋਟਕਪੂਰਾ ਵਿਖੇ ਕਰਵਾਈ ਜਾ ਰਹੀ ਸੰਤੋਸ਼ੀ ਮਾਤਾ ਮੂਰਤੀ ਦੀ ਪ੍ਰਾਣ ਪ੍ਰਤੀਸ਼ਠਾ
ਦੀਪਕ ਗਰਗ
ਕੋਟਕਪੂਰਾ, 9 ਦਸੰਬਰ 2021 - ਸਥਾਨਕ ਪ੍ਰਤਾਪ ਸਿੰਘ ਨਗਰ ਸਥਿਤ ਸ਼੍ਰੀ ਊਸ਼ਾ ਮਾਤਾ ਮੰਦਰ ਵਿੱਚ ਸੰਤੋਸ਼ੀ ਮਾਤਾ ਦੀ ਮੂਰਤੀ ਸਥਾਪਨਾ ਲਈ ਪ੍ਰਾਣਪ੍ਰਤੀਸ਼ਠਾ ਅਤੇ ਜਾਪ ਚਲ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਊਸ਼ਾ ਮਾਤਾ ਮੰਦਰ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਕੱਕੜ ਨੇ ਦੱਸਿਆ ਕਿ ਸੋਮਵਾਰ ਤੋਂ ਸ਼੍ਰੀ ਸ਼੍ਰੀ 1008 ਚੱਕਰਵਰਤੀ ਮਹਾਮੰਡਲੇਸ਼ਵਰ ਸਦਗੁਰੂਦੇਵ ਭਗਵਾਨ ਸ਼੍ਰੀ ਊਸ਼ਾ ਮਾਤਾ ਜੀ ਮਹਾਰਾਜ ਦੇ ਅਸ਼ੀਰਵਾਦ ਨਾਲ ਪੁਜਾਰੀ ਪੰਡਤ ਸੁਖਦੇਵ ਸ਼ਰਮਾ ਦੀ ਅਗੁਵਾਈ ਹੇਠ ਵ੍ਰਿੰਦਾਵਨ ਤੋਂ ਆਏ ਪੰਡਤਾਂ ਵਲੋਂ ਮੰਦਰ 'ਚ ਸੰਤੋਸ਼ੀ ਮਾਤਾ ਮੂਰਤੀ ਦੀ ਪ੍ਰਾਣ ਪ੍ਰਤੀਸ਼ਠਾ ਅਤੇ ਪੂਜਾ ਚੱਲ ਰਹੀ ਹੈ। ਜੋ ਕਿ 11 ਦਿਸੰਬਰ ਤੱਕ ਚਲੇਗੀ ਅਤੇ ਉਸ ਤੋਂ ਬਾਅਦ ਸੰਤੋਸ਼ੀ ਮਾਤਾ ਦੀ ਮੂਰਤੀ ਨੂੰ ਲੋਕਅਰਪਣ ਕਰ ਦਿੱਤਾ ਜਾਵੇਗਾ।
ਇਸ ਦੌਰਾਨ ਸ਼ਨੀਵਾਰ ਸਵੇਰੇ 11ਬਜੇ ਮੰਦਰ ਵਿੱਚ ਭਜਨ ਕੀਰਤਨ ਅਤੇ ਸਤਸੰਗ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕੋਟਕਪੂਰਾ ਦੇ ਪ੍ਰਸਿੱਧ ਪੇਸਟੀਸਾਈਡ ਨਿਰਮਾਤਾ ਰਾਜਿੰਦਰ ਗੋਇਲ ਕ੍ਰੋਪ ਕੈਮੀਕਲ ਵਾਲਿਆਂ ਦੇ ਪਰਿਵਾਰ ਵਲੋਂ ਇਸ ਮੂਰਤੀ ਦੀ ਸਥਾਪਨਾ ਕਰਵਾਈ ਜਾ ਰਹੀ ਹੈ।
11 ਦਿਸੰਬਰ ਨੂੰ ਮੂਰਤੀ ਦੀ ਸਥਾਪਨਾ ਤੋਂ ਬਾਅਦ ਕਰੀਬ 12 ਬਜੇ ਦੋਪਹਰ ਵਿਸ਼ਾਲ ਭੰਡਾਰਾ ਵੀ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰੇ ਸ਼ਰਧਾਲੂਆਂ ਨੂੰ ਇਸ ਸਮੇਂ ਦੌਰਾਨ ਵੱਡੀ ਗਿਣਤੀ ਵਿੱਚ ਹਾਜ਼ਰ ਹੋਣ ਦੀ ਅਪੀਲ ਕੀਤੀ।