'ਆਪਣੀ ਆਵਾਜ' ਰਸਾਲੇ ਦਾ ਤੀਜਾ ਅੰਕ ਰਿਲੀਜ਼ ਹੋਇਆ
ਚੰਡੀਗੜ੍ਹ, 9 ਦਸੰਬਰ 2021 - ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ 'ਆਪਣੀ ਆਵਾਜ' ਰਸਾਲੇ ਦਾ ਤੀਸਰਾ ਅੰਕ (ਦਸੰਬਰ) ਰਿਲੀਜ ਕੀਤਾ। ਇਸ ਮੌਕੇ ਉਘੇ ਗਾਇਕ ਨਿਰਮਲ ਸਿੱਧੂ ਵੀ ਉਚੇਚਾ ਹਾਜਰ ਸਨ। 'ਆਪਣੀ ਆਵਾਜ' ਦੇ ਸੰਪਾਦਕ ਡਾ ਲਖਵਿੰਦਰ ਜੌਹਲ ਨੇ ਦੱਸਿਆ ਕਿ ਰਸਾਲੇ ਨੂੰ ਪਾਠਕਾਂ ਤੇ ਲੇਖਕਾਂ ਵਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ ਤੇ ਲੇਖਕ ਜਗਤ ਆਪਣੀਆਂ ਲਿਖਤਾਂ ਭੇਜ ਕੇ ਰਸਾਲੇ ਨੂੰ ਨਿਵਾਜ ਰਹੇ ਹਨ।
ਗਾਇਕ ਨਿਰਮਲ ਸਿੱਧੂ ਨੇ ਆਖਿਆ ਕਿ 'ਆਪਣੀ ਆਵਾਜ' ਰਸਾਲਾ ਆਮ ਲੋਕਾਂ ਦਾ ਰਸਾਲਾ ਹੈ ਤੇ ਇਸਦੀ ਥੋੜੇ ਸਮੇਂ ਵਿਚ ਹੋਈ ਹਰਮਨਪਿਆਰਤਾ ਇਸ ਦਾ ਸਬੂਤ ਹੈ। ਲੇਖਕ ਨਿੰਦਰ ਘੁਗਿਆਣਵੀ ਨੇ ਕਿਹਾ ਕਿ ਲੇਖਕ ਭਾਈਚਾਰੇ ਨੇ ਇਸ ਰਸਾਲੇ ਦੀ ਆਮਦ ਉਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ।