ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਰਿਹਾਇਸ਼ ਦੇ ਬਾਹਰ ਦਿੱਤਾ ਧਰਨਾ
ਬਾਬੂਸ਼ਾਹੀ ਨੈੱਟਵਰਕ
ਪਟਿਆਲਾ, 04 ਜਨਵਰੀ 2022- ਦਫਤਰੀ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ਤੇ ਸਰਬ ਸਿੱਖਿਆ, ਮਿ਼ਡ ਡੇ ਮੀਲ ਕਰਮਚਾਰੀਆਂ ਨੇ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸਥਾਨਿਕ ਸਰਕਾਰਾਂ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਦੇ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ। ਠੰਡ ਦੇ ਮੌਸਮ ਦੇ ਬਾਵਜੂਦ ਕਰਮਚਾਰੀ ਨੇ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜੀ ਵੀ ਕੀਤੀ। ਕਰਮਚਾਰੀਆਂ ਨੇ ਧਰਨੇ ਦੌਰਾਨ ਹੱਥਾਂ ਵਿਚ ਘਰ ਘਰ ਦੇ ਵਿਚ ਚੱਲੀ ਗੱਲ ਚੰਨੀ ਨਹੀਂ ਕਰਦਾ ਮਸਲੇ ਹੱਲ, ਸਰਕਾਰ ਦੇ ਸਤਾਏਂ ਹਾਂ ਤਾਂ ਹੀ ਸੜਕਾਂ ਤੇ ਆਏ ਹਾਂ ਦੇ ਬੈਨਰ ਫੜੇ ਹੋਏ ਸਨ।