ਕਾਂਗਰਸੀ ਸਰਪੰਚ ਤੇ ਗੋਲੀਆਂ ਚੱਲੀਆਂ ਗੰਭੀਰ ਜ਼ਖਮੀ
ਜਗਤਾਰ ਸਿੰਘ,ਬਾਬੂਸ਼ਾਹੀ ਨੈੱਟਵਰਕ
ਪਟਿਆਲਾ 11 ਜਨਵਰੀ 2022 : ਪਟਿਆਲਾ 'ਚ ਕਾਂਗਰਸੀ ਸਰਪੰਚ 'ਤੇ ਜਾਨਲੇਵਾ ਹਮਲਾ ਹੋਇਆ ਹੈ। ਸਰਪੰਚ ਤਾਰਾ ਦੱਤ ਨੂੰ ਮੰਗਲਵਾਰ ਸਵੇਰੇ ਵਿਕਾਸ ਨਗਰ ਚ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਘਟਨਾ ਸਵੇਰੇ 10:15 ਵਜੇ ਦੇ ਕਰੀਬ ਵਾਪਰੀ। ਦੱਸ ਦੇਈਏ ਕਿ ਤਾਰਾ ਦੱਤ ਤ੍ਰਿਪੜੀ ਖੇਤਰ 'ਚ ਆਉਣ ਵਾਲੇ ਪਿੰਡ ਸਿਉਣਾ ਦਾ ਸਰਪੰਚ ਹੈ। ਘਟਨਾ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ।