ਲੱਡੂ ਵੰਡਦੇ ਹੋਏ ਚਰਨਜੀਤ ਸਿੰਘ ਬਰਾੜ ਅਤੇ ਹੋਰ ਆਗੂ
ਦੀਦਾਰ ਗੁਰਨਾ
ਪਟਿਆਲਾ, 11 ਜਨਵਰੀ : ਹਲਕਾ ਰਾਜਪੁਰਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਚਰਨਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਅਕਾਲੀ ਦਲ ਅਤੇ ਬਸਪਾ ਆਗੂਆਂ ਨੇ ਬਿਕਰਮ ਸਿੰਘ ਮਜੀਠੀਆ ਦੀ ਜਮਾਨਤ ਹੋਣ ’ਤੇ ਅੱਜ ਲੱਡੂ ਵੰਡੇ ਗਏ , ਇਸ ਮੌਕੇ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਜਮਾਨਤ ਮਿਲਣਾ ਸੱਚਾਈ ਦੀ ਵੱਡੀ ਜਿੱਤ ਹੈ , ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਜਿਸ ਰਚ ਕੇ ਸ੍ਰ ਮਜੀਠੀਆ ਦੇ ਖਿਲਾਫ ਖਿਲਾਫ ਝੂਠਾ ਕੇਸ ਦਰਜ ਕਰਵਾਇਆ ਸੀ , ਪਰ ਸਾਨੂੰ ਆਪਣੇ ਗੁਰੂ ਅਤੇ ਨਿਆਪਾਲਿਕਾ ’ਤੇ ਵਿਸ਼ਵਾਸ਼ ਸੀ, ਜਿਥੋਂ ਇਨਸਾਫ ਵੀ ਮਿਲਿਆ , ਸ੍ਰ ਬਰਾੜ ਨੇ ਕਿਹਾ ਕਿ ਝੂਠਾ ਕੇਸ ਦਰਜ ਕਰਨ ਦੇ ਲਈ ਇੱਕ ਦਰਜਨ ਪੁਲਸ ਅਫਸਰਾਂ ਨੇ ਤਾਂ ਹੱਥ ਹੀ ਖੜੇ ਕਰ ਦਿੱਤੇ ਸਨ ਅਤੇ ਫੇਰ ਰਾਤੋਰਾਤ ਡੀ.ਜੀ.ਪੀ ਬਦਲਿਆ ਗਿਆ ਅਤੇ ਅਜਿਹੇ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਜਿੱਥੇ ਪੂਰੇ ਸਾਲ ਵਿੱਚ ਕੋਈ ਐਫ.ਆਈ.ਆਰ. ਹੀ ਦਰਜ ਨਹੀਂ ਹੋਈ , ਸ੍ਰ ਬਰਾੜ ਨੇ ਕਿਹਾ ਕਿ ਕਾਂਗਰਸੀ ਸੱਤਾਂ ਦੇ ਹੰਕਾਰ ਵਿਚ ਐਨੇ ਅੰਨੇ ਹੋ ਗਏ ਸਨ ਕਿ ਕਾਨੂੰਨ ਦੀ ਕੋਈ ਪਰਵਾਹ ਹੀ ਨਹੀਂ ਕੀਤੀ , ਪਰ ਕਾਂਗਰਸੀਆਂ ਸਮਝ ਲੈਣਾ ਚਾਹੀਦਾ ਹੈ ਦੇਸ ਵਿੱਚ ਕਾਨੂੰਨ ਦਾ ਰਾਜ ਹੈ ਨਾ ਕਿ ਕਾਂਗਰਸੀਆਂ ਦਾ , ਸ੍ਰ ਬਰਾੜ ਨੇ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਿਛਲੀ ਸਰਕਾਰ ਵਿਚ ਸੱਤਾ ਦੇ ਹੰਕਾਰ ਵਿਚ ਬਾਦਲ ਪਰਿਵਾਰ ਦੇ ਖਿਲਾਫ ਰਾਜਨੀਤੀ ਬਦਲਾਖੋਰੀ ਦੇ ਤਹਿਤ ਕੇਸ ਦਰਜ ਕੀਤਾ ਸੀ ਅਤੇ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਹੀ ਦਿੱਤਾ ਅਤੇ ਹੁਣ ਸਿੱਧੂ , ਚੰਨੀ ਅਤੇ ਰੰਧਾਵਾ ਨੇ ਰਾਜਨੀਤੀ ਬਦਲਾਖੋਰੀ ਦੇ ਤਹਿਤ ਕੇਸ ਦਰਜ ਕਰਵਾਇਆ ਤਾਂ ਪੰਜਾਬ ਦੇ ਲੋਕ ਹੁਣ ਇਨ੍ਹਾਂ ਨੂੰ ਵੀ ਨਹੀਂ ਬਖਸ਼ਣਗੇ