← ਪਿਛੇ ਪਰਤੋ
ਐਸ ਸੋਮਨਾਥ ਇਸਰੋ ਦੇ ਨਵੇਂ ਮੁਖੀ ਨਿਯੁਕਤ ਥਿਰੂਵਨੰਤਪੁਰਮ (ਕੇਰਲਾ), 13 ਜਨਵਰੀ, 2022: ਨਿਯੁਕਤੀਆਂ ਬਾਰੇ ਕੈਬਨਿਟ ਕਮੇਟੀ ਨੇ ਡਾ. ਐਸ ਸੋਮਨਾਥ ਨੂੰ ਪੁਲਾੜ ਵਿਭਾਗ ਦਾ ਸਕੱਤਰ ਅਤੇ ਇਸਰੋ ਦਾ ਨਵਾਂ ਚੇਅਰਮੈਨ ਨਿਯੁਕਤ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਉਹਨਾਂ ਦੀ ਨਿਯੁਕਤੀ ਤਿੰਨ ਸਾਲਾਂ ਵਾਸਤੇ ਕੀਤੀ ਗਈ ਹੈ। ਇਸ ਵੇਲੇ ਡਾ. ਸੋਮਨਾਥ ਵਿਕਰਮ ਸਾਰਾਬਾਈ ਪੁਲਾੜ ਕੇਂਦਰ ਦੇ ਡਾਇਰੈਕਟਰ ਹਨ। ਇਸਰੋ ਵਿਚ ਉਹ ਕੇ ਸਿਵਾਨ ਦੀ ਥਾਂ ਲੈਣਗੇ। ਜੁਲਾਈ 1963 ਵਿਚ ਜਨਮੇ ਐਸ ਸੋਮਨਾਥ ਨੇ ਕੇਰਲਾ ਯੂਨੀਵਰਸਿਟੀ ਤੋਂ ਮਕੈਨਿਕਲ ਇੰਜੀਨੀਅਰਿੰਗ ਕੀਤੀ। ਇਸ ਮਗਰੋਂ ਉਹਨਾਂ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਤੋਂ ਐਰੋਸਪੇਸ ਇੰਜੀਨੀਅਰਿੰਗ ਵਿਚ ਪੋਸਟ ਗਰੈਜੂਏਟ ਦੀ ਡਿਗਰੀ ਹਾਸਲ ਕੀਤੀ। ਉਹਨਾਂ ਨੂੰ ਸਰਵੋਤਮ ਕਾਰਗੁਜ਼ਾਰੀ ਲਈ ਗੋਲਡ ਮੈਡਲ ਨਾਲ ਵੀ ਸਨਮਾਨਿਆ ਗਿਆ।
Total Responses : 260