ਚੋਣਾਂ ਦੇ ਮੱਦੇਨਜ਼ਰ ਪੰਜਾਬ ਅਤੇ ਹਰਿਆਣਾ ਦੀ ਪੁਲਿਸ ਵੱਲੋਂ ਸਹਿਯੋਗ ਸਥਾਪਿਤ ਕਰਨ ਲਈ ਕੀਤੀ ਮੀਟਿੰਗ
ਮਾੜੇ ਅਨਸਰਾਂ ਅਤੇ ਨਸ਼ਾ ਸਮੱਗਲਰਾਂ ਤੇ ਰਹੇਗੀ ਤਿੱਖੀ ਨਜ਼ਰ - ਐੱਸਐੱਸਪੀ ਮਾਨਸਾ
ਸੰਜੀਵ ਜਿੰਦਲ,ਬਾਬੂਸ਼ਾਹੀ ਨੈੱਟਵਰਕ
ਮਾਨਸਾ, 13 ਜਨਵਰੀ 2022 : ਐੱਸਐੱਸਪੀ ਮਾਨਸਾ ਦੀਪਕ ਪਾਰਿਕ ਆਈਪੀਐਸ ਨੇ ਦੱਸਿਆ ਕਿ ਜਿਲ੍ਹਾ ਮਾਨਸਾ ਦਾ ਬਾਰਡਰ ਏਰੀਆ ਹਰਿਆਣਾ ਪ੍ਰਾਂਤ ਨਾਲ ਲੱਗਦਾ ਹੋਣ ਕਰਕੇ ਨੇੜੇ ਆ ਰਹੀਆਂ ਵਿਧਾਨ ਸਭਾਂ ਚੋੋਣਾਂ-2022 ਨੂੰ ਨਿਰਵਿਘਨ ਨੇਪਰੇ ਚਾੜਨ ਲਈ ਅੱਜ ਸਿਰਸਾ (ਹਰਿਆਣਾ) ਪਹੁੰਚ ਕੇ ਪੁਲਿਸ ਮੁਖੀ ਡਾ. ਅਰਪਿਤ ਜੈਨ ਆਈਪੀਐਸ ਨਾਲ ਸੁਚੱਜੇ ਸੁਰੱਖਿਆ ਪ੍ਰਬੰਧ ਮੁਕੰਮਲ ਕਰਨ ਸਬੰਧੀ ਮੀਟਿੰਗ ਕੀਤੀ ਗਈ ਤੇ ਅਗਾਊ ਰਣਨੀਤੀ ਉਲੀਕੀ ਗਈ।
ਦੋੋਵਾਂ ਸੂਬਿਆਂ ਦੇ ਦੋਵਾਂ ਜ਼ਿਲ੍ਹਿਆਂ ਦੀ ਪੁਲਿਸ ਵੱਲੋੋਂ ਸਾਂਝਾ ਵਟਸਐਪ ਗਰੁੱਪ ਬਣਾ ਕੇ ਸੂਚਨਾਵਾਂ ਦਾ ਆਦਾਨ-ਪ੍ਰਦਾਨ ਕੀਤਾ ਜਾਵੇਗਾ। ਆਪਣੇ ਆਪਣੇ ਏਰੀਆ ਦੇ ਬਾਰਡਰ ਪਰ ਪੈਂਦੇ ਮੇਨ ਪੁਆਇੰਟਾ ਤੇ ਸੰਯੁਕਤ ਨਾਕਾਬੰਦੀ ਕੀਤੀ ਜਾਵੇਗੀ ਤਾਂ ਜੋੋ ਸਮਾਜ ਵਿਰੋਧੀ ਮਾੜੇ ਅਨਸਰਾਂ ਅਤੇ ਨਸ਼ਾ ਸਮੱਗਲਰਾਂ ਤੇ ਨਕੇਲ ਕਸੀ ਜਾ ਸਕੇ । ਕੋਈ ਵੀ ਅਪਰਾਧੀ ਵਾਰਦਾਤ ਕਰਕੇ ਇੱਕ ਜਿਲ੍ਹੇ ਤੋੋਂ ਦੂੂਜੇ ਜਿਲ੍ਹੇ ਅੰਦਰ ਨਾ ਜਾ ਸਕੇ।
ਐੱਸਐੱਸਪੀ ਸਿਰਸਾ ਵੱਲੋਂ ਭਰੋਸਾ ਦਿਵਾਇਆ ਕਿ ਪੰਜਾਬ ਅੰਦਰ ਸਾਂਤੀਪੂਰਣ ਚੋੋਣਾਂ ਲਈ ਉਹਨਾਂ ਵੱਲੋ ਹਰ ਸੰਭਵ ਸਹਿਯੋੋਗ ਦਿੱਤਾ ਜਾਵੇਗਾ।
ਇਸ ਤੋਂ ਬਾਅਦ ਐੱਸਐੱਸਪੀ ਮਾਨਸਾ ਵੱਲੋੋਂ ਹਰਿਆਣਾ ਪ੍ਰਾਂਤ ਨਾਲ ਲੱਗਦੇ ਅੰਤਰਰਾਜੀ ਨਾਕਿਆ ਰੋੜੀ, ਝੰਡਾਂ ਖੁਰਦ, ਸੰਘਾ , ਆਹਲੂਪੁਰ ਅਤੇ ਲੱਖੀਵਾਲਾ ਦੀ ਚੈਕਿੰਗ ਕੀਤੀ ਗਈ ਅਤੇ ਨਾਕਿਆਂ ਪਰ ਤਾਇਨਾਤ ਪੈਰਾ-ਮਿਲਟਰੀ ਫੋਰਸ ਪਾਸੋੋਂ ਉਹਨਾਂ ਦੀ ਡਿਊਟੀ, ਰਿਹਾਇਸ਼ ਅਤੇ ਖਾਣੇ ਆਦਿ ਦੇ ਪ੍ਰਬੰਧਾਂ ਸਬੰਧੀ ਪੁੱਛਿਆ ਗਿਆ । ਇਸ ਮੌੌਕੇ ਹਾਜ਼ਰ ਪੁਸ਼ਪਿੰਦਰ ਸਿੰਘ ਡੀਐਸਪੀ ਸਰਦੂਲਗੜ੍ਹ ਅਤੇ ਮੁੱਖ ਅਫਸਰ ਥਾਣਾ ਸਰਦੂਲਗੜ੍ਹ ਨੂੰ ਸੁਚੱਜਾ ਬੰਦੋਬਸਤ ਕਰਨ ਅਤੇ ਸਮੇਂ-ਸਮੇ ਸਿਰ ਚੈਕਿੰਗ ਕਰਕੇ ਜਰੂਰੀ ਸੇਧਾਂ ਦੇਣ ਲਈ ਕਿਹਾ ਗਿਆ । ਇਹਨਾਂ ਨਾਕਾ ਪੁਆਇੰਟਾਂ ਪਰ ਅਸਰਦਾਰ ਢੰਗ ਨਾਲ ਨਾਕਾਬੰਦੀ ਕਰਨ ਲਈ ਨਾਕਾ ਪਾਰਟੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ ਗਏ।