ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਨੂੰ ਨੋਟਿਸ ਜਾਰੀ ਕੀਤਾ,ਪੜ੍ਹੋ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 13 ਜਨਵਰੀ 2022- ਆਮ ਆਦਮੀ ਪਾਰਟੀ ਵਲੋਂ 12 ਜਨਵਰੀ ਨੂੰ ਖਰੜ ਸ਼ਹਿਰ ਵਿਖੇ ਡੋਰ ਟੂ ਡੋਰ ਚੋਣ ਪ੍ਰਚਾਰ ਦੌਰਾਨ ਪੰਜ ਤੋਂ ਵੱਧ ਵਿਅਕਤੀ ਹੋਣ ਕਾਰਨ ਖਰੜ ਦੇ ਰਿਟਰਨਿੰਗ ਅਫਸਰ ਅਵਿਕੇਸ਼ ਗੁਪਤਾ ਨੇ ਪਾਰਟੀ ਦੇ ਜ਼ਿਲ੍ਹਾ ਪ੍ਧਾਨ ਵਿਧਾਨ ਸਭਾ ਹਲਕਾ ਖਰੜ ਨੂੰ ਨੋਟਿਸ ਜਾਰੀ ਕੀਤਾ ਹੈ। ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਧਾਨ ਤੋੰ 24 ਘੰਟੇ ਦੇ ਅੰਦਰ ਜਵਾਬ ਮੰਗਿਆ ਹੈ।