ਬਾਵਾ ਵੱਲੋਂ ਹਲਕਾ ਦੱਖਣੀ ਵਿੱਚ ਘਰ-ਘਰ ਪਹੁੰਚ ਕਰਨ ਦਾ ਸਿਲਸਿਲਾ ਜਾਰੀ
ਬਾਬੂਸ਼ਾਹੀ ਨੈੱਟਵਰਕ
ਲੁਧਿਆਣਾ, 13 ਜਨਵਰੀ 2022- ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਰਾਜ ਉਦਯੋਗ ਵਿਕਾਸ ਕਾਰਪੋਰੇਸਨ ਦੇ ਚੇਅਰਮੈਨ ਅਤੇ ਅੱਤਵਾਦ ਖਿਲਾਫ ਨਿਡਰਤਾ ਅਤੇ ਬਹਾਦਰੀ ਨਾਲ ਲੜਨ ਵਾਲੇ ਕਿ੍ਰਸਨ ਕੁਮਾਰ ਬਾਵਾ ਵਿਧਾਨ ਸਭਾ ਹਲਕਾ ਦੱਖਣੀ ਤੋਂ ਪ੍ਰਮੁੱਖ ਉਮੀਦਵਾਰ ਦੇ ਰੂਪ ਚ ਅੱਗੇ ਆ ਰਹੇ ਹਨ, ਹਲਕਾ ਦੱਖਣੀ ਤੋਂ ਪ੍ਰਮੁੱਖ ਉਮੀਦਵਾਰ ਦੇ ਰੂਪ ਚ ਅੱਗੇ ਆ ਰਹੇ ਹਨ ਨੇ ਅੱਜ ਹਲਕਾ ਦੱਖਣੀ ਦੇ ਵੋਟਰਾਂ ਨਾਲ ਘਰ-ਘਰ ਜਾ ਕੇ ਸੰਪਰਕ ਕੀਤਾ ਅਤੇ ਕਾਂਗਰਸ ਪਾਰਟੀ ਲਈ ਵੋਟਾਂ ਮੰਗੀਆਂ।
ਬਾਵਾ ਨੇ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਡਾ: ਮਨਮੋਹਨ ਸਿੰਘ ਤੱਕ ਕਾਂਗਰਸ ਪਾਰਟੀ ਦੇ ਪ੍ਰਧਾਨ ਮੰਤਰੀਆਂ ਨੇ ਭਾਰਤ ਨੂੰ ਵਿਕਾਸ, ਸਾਂਤੀ ਅਤੇ ਖੁਸਹਾਲੀ ਦੇ ਪੱਖ ਤੋਂ ਵਿਸਵ ਦੇ ਦੇਸ਼ਾਂ ਦੀ ਪਹਿਲੀ ਕਤਾਰ ਵਿੱਚ ਖੜਾ ਕੀਤਾ ਹੈ। ਜਿਸ ‘ਤੇ ਹਰ ਭਾਰਤੀ ਨੂੰ ਮਾਣ ਹੈ। ਉਨਾਂ ਕਿਹਾ ਕਿ ਅੱਜ ਦੇਸ਼ ਅੰਦਰ ਫਿਰਕਾਪ੍ਰਸਤੀ ਦਾ ਭਾਰੂ ਹੋਣਾ ਚਿੰਤਾਂ ਦਾ ਵਿਸ਼ਾ ਬਣਿਆ ਹੋਇਆਂ ਹੈ।
ਉਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਪੰਜਾਬ ਵਿੱਚ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਲੜਾਈ ਲੜਦਿਆਂ ਕੁਰਬਾਨੀਆਂ ਦਿੱਤੀਆਂ ਹਨ। ਪੰਜਾਬ ਨੂੰ ਅੱਜ ਫਿਰ ਇੱਕ ਸਥਿਰ ਸਰਕਾਰ ਦੀ ਲੋੜ ਹੈ, ਜੋ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਮਾਡਲ ਸੋਚ ਅਤੇ ਚਰਨਜੀਤ ਸਿੰਘ ਚੰਨੀ ਦੀ ਮਿਹਨਤ ਸਦਕਾ ਹਰ ਪੰਜਾਬੀ ਦੀ ਜੁਬਾਨ ਤੋਂ ਸੁਣੀ ਜਾ ਰਹੀ ਹੈ। ਜੋ ਕਾਂਗਰਸ ਲਈ ਸੁਭ ਸਗਨ ਹੈ।