ਚੰਨੀ ਨੇ ਪ੍ਰਧਾਨ ਮੰਤਰੀ ਨਾਲ ਵਾਪਰੀ ਘਟਨਾ ਦਾ ਅਫਸੋਸ ਪ੍ਰਗਟਾਇਆ, ਕੀਤੀ ਲੰਬੀ ਉਮਰ ਦੀ ਦੁਆ
ਚੰਡੀਗੜ੍ਹ, 14 ਜਨਵਰੀ, 2022: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਪੰਜਾਬ ਵਿਚ ਵਾਪਰੀ ਘਟਨਾ ਲਈ ਅਫਸੋਸ ਪ੍ਰਗਟ ਕਰਦਿਆਂ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਹੈ।
ਪ੍ਰਧਾਨ ਮੰਤਰੀ ਨਾਲ ਮੁੱਖ ਮੰਤਰੀਆਂ ਦੀ ਹੋਈ ਵੀਡੀਓ ਕਾਨਫਰੰਸ ਮੀਟਿੰਗ ਦੌਰਾਨ ਚੰਨੀ ਨੇ ਇਹ ਅਫਸੋਸ ਪ੍ਰਗਟ ਕੀਤਾ ਤੇ ਕਿਹਾ ਕਿ ਤੁਮ ਸਲਾਮਤ ਰਹੋ ਕਯਾਮਤ ਤੱਕ ਔਰ ਖੁਦਾ ਕਰੇ ਕਯਾਮਤ ਨਾ ਹੋ।
ਚੰਨੀ ਨੇ ਇਹ ਵੀ ਕਿਹਾ ਕਿ ਜੋ ਵੀ ਮੋਦੀ ਦੀਪੰਜਾਬ ਫੇਰੀ ਦੌਰਾਨ ਹੋਇਆ, ਉਸਦਾ ਉਹਨਾਂ ਨੁੰ ਪਛਤਾਵਾ ਹੈ ਤੇ ਉਹ ਪ੍ਰਧਾਨ ਮੰਤਰੀ ਦਾ ਸਤਿਕਾਰ ਕਰਦੇ ਹਨ।