ਅੰਮ੍ਰਿਤਸਰ ਐੱਸਟੀਐੱਫ ਵੱਲੋਂ ਅਟਾਰੀ ਦੇ ਪਿੰਡ ਧਨੋਆ ਤੋਂ ਪੰਜ ਕਿਲੋ ਆਈ ਈ ਡੀ ਵਿਸਫੋਟਕ ਬਰਾਮਦ
- ਚੋਣਾਂ ਦੇ ਮਾਹੌਲ ਨੂੰ ਖ਼ਰਾਬ ਕਰਨ ਵਾਸਤੇ ਕੀਤਾ ਜਾ ਸਕਦਾ ਸੀ ਵੱਡਾ ਵਿਸਫੋਟ
ਕੁਲਵਿੰਦਰ ਸਿੰਘ
ਅੰਮ੍ਰਿਤਸਰ 14 ਜਨਵਰੀ 2022 - ਅਟਾਰੀ ਹਲਕਾ ਅੰਮ੍ਰਿਤਸਰ ਦੇ ਪਿੰਡ ਧਨੋਆ ਕਲਾਂ ਤੋਂ ਅੱਜ 5 ਕਿਲੋ ਵਿਸਫੋਟਕ ਬਰਾਮਦ ਕੀਤਾ ਗਿਆ। ਦਰਅਸਲ ਅੱਜ ਸਵੇਰੇ ਐਸਟੀਐਫ ਨੂੰ ਸੂਚਨਾ ਮਿਲੀ ਸੀ ਕਿ ਅਟਾਰੀ ਦੇ ਬਚੀ ਵਿੰਡ ਇਲਾਕੇ ਵਿੱਚ ਖੇਤ ਵਿੱਚ ਇੱਕ ਸੀਲਬੰਦ ਪੈਕੇਟ ਪਿਆ ਹੈ, ਜਿਸ ਨੂੰ ਮੌਕੇ 'ਤੇ ਪਹੁੰਚੀ ਐਸ.ਟੀ.ਐਫ ਦੀ ਸੂਚਨਾ ਦਿੰਦਿਆਂ ਆਈਜੀ ਰਸ਼ਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਹ ਖੇਪ ਦੇਖੀ ਤਾਂ ਪਹਿਲੀ ਨਜ਼ਰ 'ਚ ਉਨ੍ਹਾਂ ਨੂੰ ਲੱਗਾ ਕਿ ਇਹ ਨਸ਼ੀਲੇ ਪਦਾਰਥ ਲੱਗੇ।
ਪਰ ਪੈਕਿੰਗ ਦੇਖ ਕੇ ਉਨ੍ਹਾਂ ਨੂੰ ਸ਼ੱਕ ਹੋਇਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਬੰਬ ਸਕੁਐਡ ਨੂੰ ਸੂਚਿਤ ਕੀਤਾ। ਜਿਸ ਦੀ ਉਸ ਨੇ ਬੜੀ ਬਾਰੀਕੀ ਨਾਲ ਜਾਂਚ ਕਰਕੇ ਇਸ ਨੂੰ ਆਪਣੇ ਕਬਜ਼ੇ 'ਚ ਲੈ ਲਿਆ, ਉਸ ਨੇ ਦੱਸਿਆ ਕਿ ਜੇਕਰ ਇਸ ਦਾ ਪਤਾ ਨਾ ਲਗਾਇਆ ਜਾਂਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ, ਜਿੰਨੀ ਮਾਤਰਾ 'ਚ ਵਿਸਫੋਟਕ ਹੈ, ਉਸ ਨਾਲ ਬਹੁਤ ਵੱਡਾ ਧਮਾਕਾ ਹੋ ਸਕਦਾ ਸੀ ਪਰ ਐੱਸ.ਟੀ.ਐੱਫ.ਦੀ ਮੁਸਤੈਦੀ ਨਾਲ ਕੰਮ ਕਰਦਿਆਂ ਇਹ ਸਫਲਤਾ ਮਿਲੀ ਹੈ।
ਐਸ.ਟੀ.ਐਫ ਅਧਿਕਾਰੀ ਰਛਪਾਲ ਸਿੰਘ ਨੇ ਟੀਮ ਨਾਲ ਮਿਲ ਕੇ ਆਪ੍ਰੇਸ਼ਨ ਕਰਕੇ ਇਸ ਨਾਪਾਕ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ, ਉਨ੍ਹਾਂ ਕਿਹਾ ਕਿ ਇਹ ਡਰੋਨ ਰਾਹੀਂ ਆਈ ਸੀ ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ।