Exclusive : ਸੁਲਤਾਨਪੁਰ ਲੋਧੀ ਦਾ ਪੂਰਾ ਹਿਸਾਬ-ਕਿਤਾਬ - ਕਿਸ -ਕਿਸ ਦਾ ਹੋਵੇਗਾ ਮੁਕਾਬਲਾ ? ਕੀ ਹੈ ਖਾਸੀਅਤ ਇਸ ਇਤਿਹਾਸਕ ਹਲਕੇ ਦੀ ? .. ਬਲਵਿੰਦਰ ਧਾਲੀਵਾਲ ਦੀ ਸਪੈਸ਼ਲ ਰਿਪੋਰਟ
ਸੁਲਤਾਨਪੁਰ ਲੋਧੀ ਤੋਂ ਬਲਵਿੰਦਰ ਸਿੰਘ ਧਾਲੀਵਾਲ ਦੀ ਵਿਸ਼ੇਸ਼ ਰਿਪੋਰਟ - ਬਾਬੂਸ਼ਾਹੀ ਨੈਟਵਰਕ ਲਈ
ਸੁਲਤਾਨਪੁਰ ਲੋਧੀ, 15 ਜਨਵਰੀ 2022 –
ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ (28)
ਲੋਕ ਸਭਾ ਹਲਕਾ ਖਡੂਰ ਸਾਹਿਬ
ਲੋਕ ਸਭਾ ਸਦਨ ਮੈਂਬਰ
ਜਸਵੀਰ ਸਿੰਘ ਡਿੰਪਾ
ਚੋਣ 2017 2022
ਪੁਰਸ਼ 74282 77885
ਇਸਤਰੀ 66200 69097
ਤੀਜਾ ਲਿੰਗ 6 2
ਕੁੱਲ ਵੋਟਰ 140488 146954
ਪੋਲਿੰਗ ਸਟੇਸ਼ਨ 188 195
2022 ਦੀਆਂ ਵਿਧਾਨ ਸਭਾ ਚੋਣਾ ਲਈ ਪਾਰਟੀਆਂ ਵੱਲੋਂ ਐਲਾਨੇ ਗਏ ਉਮੀਦਵਾਰ/ ਸੰਭਾਵੀ ਉਮੀਦਵਾਰ
1. ਮੌਜੂਦਾ ਵਿਧਾਇਕ ਨਵਤੇਜ ਸਿੰਘ ਚੀਮਾ (ਕਾਂਗਰਸ)
ਮੋ: 98722-13256
2. ਕੈਪਟਨ ਹਰਮਿੰਦਰ ਸਿੰਘ (ਅਕਾਲੀ ਦਲ ਦੇ ਉਮੀਦਵਾਰ)
ਮੋ: 98141-32526
3. ਸੱਜਣ ਸਿੰਘ ਚੀਮਾ (ਆਪ ਉਮੀਦਵਾਰ)
ਮੋ: 98785-00759
4. ਮੁਖ਼ਤਿਆਰ ਸਿੰਘ ਡਡਵਿੰਡੀ (ਸ਼੍ਰੋ.ਅ.ਦ. (ਅ) ਉਮੀਦਵਾਰ)
ਮੋ: 98154-58804
5. ਰਾਣਾ ਇੰਦਰਪ੍ਰਤਾਪ ਸਿੰਘ ਪੁੱਤਰ ਰਾਣਾ ਗੁਰਜੀਤ ਸੰਭਾਵੀ ਉਮੀਦਵਾਰ ਕਾਂਗਰਸ
ਮੋ: 98159-00907
ਮੌਜੂਦਾ ਵਿਧਾਇਕ ਨਵਤੇਜ ਸਿੰਘ ਚੀਮਾ (ਕਾਂਗਰਸ ਪਾਰਟੀ)
ਜਨਮ ਮਿਤੀ: 02.04.1974
2017- ਨਵਤੇਜ ਸਿੰਘ ਚੀਮਾ (ਕਾਂਗਰਸ) ਵੋਟਾਂ 41843 (ਜੇਤੂ)
2017- ਉਪਿੰਦਰਜੀਤ ਕੌਰ (ਸ਼੍ਰੋ.ਅ.ਦ.) ਵੋਟਾਂ 33681(ਦੂਜਾ ਨੰਬਰ)
2017- ਸੱਜਣ ਸਿੰਘ ਚੀਮਾ (ਆਪ) ਵੋਟਾਂ 28017 ( ਤੀਜਾ ਨੰਬਰ)
2017- ਪਿਆਰਾ ਸਿੰਘ ਜੈਨਪੁਰ (ਬਸਪਾ) ਵੋਟਾਂ 1049
2017- ਬਲਦੇਵ ਸਿੰਘ (ਆਰ.ਐਮ.ਪੀ.ਓ) ਵੋਟਾਂ 885
2017- ਬਲਵੰਤ ਸਿੰਘ ਸੁਲਤਾਨਪੁਰੀ (ਬਸਪਾ ਅ) ਵੋਟਾਂ 806
2017- ਮੁਖ਼ਤਿਆਰ ਸਿੰਘ ਡਡਵਿੰਡੀ (ਸ਼ੋ.ਅ.ਦ. ਅ) ਵੋਟਾਂ 397
2012- ਨਵਤੇਜ ਸਿੰਘ ਚੀਮਾ (ਕਾਂਗਰਸ ਪਾਰਟੀ) ਵੋਟਾਂ 47933 (ਜੇਤੂ)
2012- ਉਪਿੰਦਰਜੀਤ ਕੌਰ ( ਸ਼੍ਰੋ. ਅ.ਦ.) ਵੋਟਾਂ 43635 (ਦੂਜਾ ਨੰਬਰ)
2012- ਜੈਮਲ ਸਿੰਘ (ਪੀ.ਪੀ.ਓ.) ਵੋਟਾਂ 2274 ( ਤੀਜਾ ਨੰਬਰ)
2007- ਉਪਿੰਦਰਜੀਤ ਕੌਰ ( ਸ਼੍ਰੋ. ਅ.ਦ.) ਵੋਟਾਂ 49363 (ਜੇਤੂ)
2007-ਨਵਤੇਜ ਸਿੰਘ ਚੀਮਾ (ਕਾਂਗਰਸ ਪਾਰਟੀ) ਵੋਟਾਂ 38318 (ਦੂਜਾ ਨੰਬਰ)
2002-ਉਪਿੰਦਰਜੀਤ ਕੌਰ ( ਸ਼੍ਰੋ. ਅ.ਦ.) ਵੋਟਾਂ 40485 (ਜੇਤੂ)
2002-ਰਾਜਨਬੀਰ ਸਿੰਘ (ਕਾਂਗਰਸ ਪਾਰਟੀ) ਵੋਟਾਂ 34971 (ਦੂਜਾ ਨੰਬਰ)
1997-ਉਪਿੰਦਰਜੀਤ ਕੌਰ ( ਸ਼੍ਰੋ. ਅ.ਦ.) ਵੋਟਾਂ 47455(ਜੇਤੂ)
1997-ਰਾਜਨਬੀਰ ਸਿੰਘ (ਕਾਂਗਰਸ ਪਾਰਟੀ) ਵੋਟਾਂ 25529 (ਦੂਜਾ ਨੰਬਰ)
1992-ਗੁਰਮੇਲ ਸਿੰਘ (ਕਾਂਗਰਸ) ਵੋਟਾਂ 16382 (ਜੇਤੂ)
1992-ਸਾਧੂ ਸਿੰਘ (ਆਜ਼ਾਦ) ਵੋਟਾਂ 12853 (ਦੂਜਾ ਨੰਬਰ)
ਸੁਲਤਾਨਪੁਰ ਲੋਧੀ 15 ਜਨਵਰੀ 2022 - ਪੰਥਕ ਹਲਕਿਆਂ ਵਿੱਚ ਮੰਨੇ ਜਾਂਦੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਵਿੱਚ ਇਸ ਵਾਰ ਮੁਕਾਬਲਾ ਦਿਲਚਸਪ ਬਣ ਰਿਹਾ ਹੈ। ਇਸ ਹਲਕੇ ਦੀ ਨੁਮਾਇੰਦਗੀ ਸਵਰਗੀ ਆਤਮਾ ਸਿੰਘ ਬੜਾ ਲੰਮਾ ਸਮਾਂ ਕਰਦੇ ਰਹੇ ਅਤੇ ਅਕਾਲੀ ਸਰਕਾਰ ਸਮੇਂ ਉਹ ਮੰਤਰੀ ਵੀ ਰਹੇ। ਜ਼ਿਕਰ ਯੋਗ ਹੈ ਕਿ ਉਹ ਸਿੱਖੀ ਸਿਧਾਂਤਾਂ ਅਤੇ ਪੰਥਕ ਸੋਚ ਨੂੰ ਪਰਨਾਏ ਸ. ਆਤਮਾ ਸਿੰਘ ਨੂੰ ਅੱਜ ਵੀ ਪੁਰਾਣੇ ਅਕਾਲੀ ਅਤੇ ਪਾਰਟੀ ਦੀ ਰੀੜ੍ਹ ਦੀ ਹੱਡੀ ਵਜੋਂ ਯਾਦ ਕੀਤਾ ਜਾਂਦਾ ਹੈ।
1969 ਵਿੱਚ ਅਕਾਲੀ ਸਰਕਾਰ ਹੁੰਦਿਆਂ ਜਦੋਂ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਪ੍ਰਕਾਸ਼ ਪੁਰਬ ਮਨਾਇਆ ਸੀ ਉਸ ਦੀ ਮੋਹਰੀ ਭੂਮਿਕਾ ਰਹੀ ਸੀ। ਸ. ਆਤਮਾ ਸਿੰਘ ਦੇ ਦਿਹਾਂਤ ਮਗਰੋਂ ਉਹਨਾਂ ਦੀ ਸਿਆਸੀ ਵਾਰਸ ਉਹਨਾਂ ਦੀ ਧੀ ਡਾ. ਉਪਿੰਦਰਜੀਤ ਕੌਰ 1997 ਤੋਂ ਇਸ ਹਲਕੇ ਦੀ ਪ੍ਰਤੀਨਿਧਤਾ ਕਰਦੇ ਰਹੇ ਹਨ। ਉਹਨਾਂ ਨੂੰ ਬਾਦਲ ਸਰਕਾਰ ਵਿੱਚ ਸੂਬੇ ਦੀ ਪਹਿਲੀ ਔਰਤ ਖ਼ਜ਼ਾਨਾ ਮੰਤਰੀ ਦਾ ਮਾਣ ਹਾਸਲ ਹੋਇਆ ਹੈ।
ਉਹ ਹਲਕਾ ਸੁਲਤਾਨਪੁਰ ਲੋਧੀ ਤੋਂ ਲਗਾਤਾਰ ਤਿੰਨ ਵਾਰ ਵਿਧਾਇਕ ਰਹੇ । ਸਾਲ 2012-2017 ਵਿੱਚ ਹੋਈ ਹਾਰ ਕਾਰਨ ਸ਼੍ਰੋਮਣੀ ਅਕਾਲੀ ਦਲ ਨੇ ਇਸ ਹਲਕੇ ਤੋਂ ਨਵੇਂ ਉਮੀਦਵਾਰ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਮ ਆਦਮੀ ਪਾਰਟੀ ਦੇ 2017 ਵਿੱਚ ਰਹੇ ਉਮੀਦਵਾਰ ਸੱਜਣ ਸਿੰਘ ਚੀਮਾ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਸੀ ਪਰ ਉਹ ਬਹੁਤਾ ਸਮਾਂ ਅਕਾਲੀ ਦਲ ਪਾਰਟੀ ਵਿੱਚ ਟਿਕ ਨਹੀਂ ਪਾਏ। ਇਸ ਤੋਂ ਬਾਅਦ ਕੈਪਟਨ ਹਰਮਿੰਦਰ ਸਿੰਘ ਸਾਬਕਾ ਮਿਲਕਫੈਡ ਦੇ ਚੇਅਰਮੈਨ
ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਅਤੇ ਪਾਰਟੀ ਵੱਲੋਂ ਅਕਾਲੀ ਦਲ ਦਾ ਉਮੀਦਵਾਰ ਬਣਾਇਆ ਗਿਆ ਹੈ।
ਇਸੇ ਤਰ੍ਹਾਂ ਕਾਂਗਰਸ ਪਾਰਟੀ ਵੱਲੋਂ 1992 ਵਿੱਚ ਵਿਧਾਇਕ ਬਣੇ ਅਤੇ ਮੰਤਰੀ ਵੀ ਰਹੇ ਸ. ਗੁਰਮੇਲ ਸਿੰਘ ਚੀਮਾ ਦੀ ਵਿਰਾਸਤ ਨੂੰ ਅੱਗੇ ਤੋਰਦਿਆਂ ਉਹਨਾਂ ਦੇ ਸਪੁੱਤਰ ਨਵਤੇਜ ਸਿੰਘ ਚੀਮਾ ਨੇ ਤਿੰਨ ਵਾਰ ਦੀ ਵਿਧਾਇਕ ਅਤੇ ਕੈਬਨਿਟ ਮੰਤਰੀ ਡਾ.ਉਪਿੰਦਰਜੀਤ ਕੌਰ ਨੂੰ 2012 ਅਤੇ 2017 ਵਿੱਚ ਹਰਾ ਕੇ ਪੰਥਕ ਅਤੇ ਅਕਾਲੀਆਂ ਦਾ ਗੜ ਮੰਨੇ ਜਾਂਦੇ ਸੁਲਤਾਨਪੁਰ ਲੋਧੀ ਨੂੰ ਸੰਨ੍ਹ ਲਾ ਕੇ ਕਾਂਗਰਸ ਪਾਰਟੀ ਨੂੰ ਵੱਡੀ ਜਿੱਤ ਦਵਾਈ । 2022 ਦੀਆਂ ਵਿਧਾਨ ਸਭਾ ਦੀਆਂ ਚੋਣਾ ਵਿੱਚ ਮਜ਼ਬੂਤ ਦਾਅਵੇਦਾਰ ਵਜੋਂ ਲੋਕਾਂ ਵਿੱਚ ਵਿਚਰ ਰਹੇ ਹਨ। ਪਰ ਇਸ ਵਾਰ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਸਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਕਾਂਗਰਸ ਪਾਰਟੀ ਵੱਲੋਂ ਆਪਣਾ ਦਾਅਵਾ ਠੋਕ ਰਹੇ ਹਨ ਅਤੇ ਹਲਕੇ ਦੇ ਅੰਦਰ ਨੁੱਕੜ ਮੀਟਿੰਗਾਂ ਕਰਕੇ ਲੋਕਾਂ ਵਿੱਚ ਵਿਚਰ ਰਹੇ ਹਨ। ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਾਂਗਰਸ ਪਾਰਟੀ ਦੀ ਟਿਕਟ ਨੂੰ ਲੈ ਕੇ ਊਠ ਕਿਸ ਕਰਵਟ ਬੈਠਦਾ ਹੈ।
2017 ਦੀਆਂ ਚੌਣਾ ਵਿੱਚ ਆਮ ਆਦਮੀ ਦੀ ਪਾਰਟੀ ਦੀ ਟਿਕਟ ਤੇ ਚੋਣ ਲੜੇ ਸੱਜਣ ਸਿੰਘ ਚੀਮਾ ਤੇ ਮੁੜ ਭਰੋਸਾ ਕਰਕੇ ਪਾਰਟੀ ਨੇ ਇੱਕ ਵਾਰ 2022 ਦੀਆਂ ਵਿਧਾਨ ਸਭਾ ਚੌਣਾ ਲਈ ਮੈਦਾਨ ਵਿੱਚ ਉਤਾਰਿਆਂ ਹੈ।
ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ, ਅੰਮ੍ਰਿਤਸਰ ਵੱਲੋਂ ਮੁਖ਼ਤਿਆਰ ਸਿੰਘ ਡਡਵਿੰਡੀ ਨੂੰ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਜ਼ਿਕਰਯੋਗ ਹੈ ਕਿ ਇਸ ਵਾਰ ਲੰਬੇ ਸਮੇਂ ਤੋਂ ਦਿੱਲੀ ਦੀਆਂ ਬਰੂੰਹਾਂ ਤੇ ਬੈਠ ਕੇ ਕਿਸਾਨ ਮੋਰਚਾ ਜਿੱਤ ਕੇ ਵਾਪਸ ਆਏ ਕੁਝ ਜਥੇਬੰਦੀਆਂ ਵੱਲੋਂ ਬਣਾਇਆਂ ਸੰਯੁਕਤ ਸਮਾਜ ਮੋਰਚੇ ਵੱਲੋਂ ਵੀ ਇਸ ਵਾਰ ਆਪਣਾ ਉਮੀਦਵਾਰ ਉਤਾਰੇ ਜਾਣ ਦੀਆਂ ਕਿਆਸ-ਆਰਾਈਆਂ ਲਾਈਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਸ ਵਾਰ ਹਲਕੇ ਦੇ ਲੋਕਾਂ ਦੀਆਂ ਇੱਛਾਵਾਂ ਬਹੁਤ ਵਧੀਆਂ ਹੋਈਆਂ ਹਨ। ਲੋਕ ਸੇਵਾ ਨੂੰ ਸਮਰਪਿਤ ਲੀਡਰ ਦੀ ਭਾਲ ਵਿੱਚ ਹਨ। ਇਹ 10 ਮਾਰਚ ਨੂੰ ਪਤਾ ਲੱਗੇਗਾ ਕਿ ਕੋਣ ਲੋਕਾਂ ਦੀਆਂ ਭਾਵਨਾਵਾਂ ਉੱਤੇ ਖਰਾ ਉੱਤਰਦਾ ਹੈ।
ਬਲਵਿੰਦਰ ਸਿੰਘ ਧਾਲੀਵਾਲ, ਸੁਲਤਾਨਪੁਰ ਲੋਧੀ
ਮੋ: 99141-88618