ਨਾਇਬ ਤਹਿਸੀਲਦਾਰ ਪਦਉਨਤ ਹੋਣ ’ਤੇ ਗੁਰਚਰਨ ਸਿੰਘ ਬਰਾੜ ਦਾ ਵਿਸ਼ੇਸ਼ ਸਨਮਾਨ
ਬਾਬੂਸ਼ਾਹੀ ਨੈੱਟਵਰਕ
ਕੋਟਕਪੂਰਾ, 17 ਜਨਵਰੀ 2022- ਰਾਮ ਮੁਹੰਮਦ ਸਿੰਘ ਆਜ਼ਾਦ ਵੈੱਲਫੇਅਰ ਸੁਸਾਇਟੀ’ ਨੇ ਸੰਸਥਾ ਦੇ ਸੰਸਥਾਪਕਾਂ ਮਾ ਕੁਲਵੰਤ ਸਿੰਘ ਚਾਨੀ ਅਤੇ ਸੋਮਨਾਥ ਅਰੋੜਾ ਦੀ ਅਗਵਾਈ ਹੇਠ ਸਾਦਾ, ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਕਰਕੇ ਗੁਰਚਰਨ ਸਿੰਘ ਬਰਾੜ ਦਾ ਤਰੱਕੀ ਮਿਲਣ ਅਰਥਾਤ ਨਾਇਬ ਤਹਿਸੀਲਦਾਰ ਬਣਨ ਉਪਰੰਤ ਸਨਮਾਨ ਕੀਤਾ ਗਿਆ। ਬਰਾੜ ਦਾ ਹਾਰ ਪਾ ਕੇ ਸ਼ਾਨਦਾਰ ਸੁਆਗਤ ਕਰਨ ਉਪਰੰਤ ਪ੍ਰੋ. ਐੱਚ.ਐੱਸ. ਪਦਮ ਨੇ ਸਨਮਾਨ ਪੱਤਰ ਪੜਦਿਆਂ ਦਾਅਵਾ ਕੀਤਾ ਕਿ ਅਜਿਹੇ ਅਫਸਰ ਨਵੀਂ ਪੀੜੀ ਸਮੇਤ ਹੋਰ ਸਮਾਜ ਲਈ ਪੇ੍ਰਰਨਾ ਸਰੋਤ ਬਣਦੇ ਹਨ। ਕਿਉਂਕਿ ਗੁਰਚਰਨ ਸਿੰਘ ਬਰਾੜ ਨੇ ਬਤੌਰ ਪਟਵਾਰੀ ਅਤੇ ਕਾਨੂੰਗੋ ਆਦਿ ਦੀ ਡਿਊਟੀ ਦੌਰਾਨ ਖੁਦ ਨੂੰ ਭਿ੍ਸ਼ਟਾਚਾਰ ਤੋਂ ਰਹਿਤ ਰੱਖਿਆ, ਜਿਸ ਕਰਕੇ ਉਸਨੂੰ ਸਮੇਂ ਸਮੇਂ ਸਨਮਾਨ ਵੀ ਮਿਲਦੇ ਰਹੇ। ਰਜਿੰਦਰ ਸਿੰਘ ਸਰਾਂ, ਸ਼ਾਮ ਲਾਲ ਚਾਵਲਾ, ਮੁਖਤਿਆਰ ਸਿੰਘ ਮੱਤਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਤਰਸੇਮ ਨਰੂਲਾ ਅਤੇ ਇਕਬਾਲ ਸਿੰਘ ਮੰਘੇੜਾ ਨੇ ਬਰਾੜ ਪਰਿਵਾਰ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਅੱਜ ਪੰਜਾਬ ਵਿੱਚੋਂ ਭਿ੍ਰਸ਼ਟਾਚਾਰ ਦੀ ਬੁਰਾਈ ਨੂੰ ਜੜੋਂ ਖਤਮ ਕਰਨ ਲਈ ਅਜਿਹੇ ਅਫਸਰਾਂ ਦਾ ਵੱਡਮੁੱਲਾ ਯੋਗਦਾਨ ਮੰਨਿਆ ਜਾ ਸਕਦਾ ਹੈ।
ਉਨਾ ਆਖਿਆ ਕਿ ਅੱਜ ਤੰਦਰੁਸਤ ਪੰਜਾਬ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਸਾਨੂੰ ਅਜਿਹੇ ਅਫਸਰਾਂ ਨੂੰ ਰੋਲ ਮਾਡਲ ਮੰਨਣਾ ਪਵੇਗਾ। ਸੁਸਾਇਟੀ ਦੇ ਬੁਲਾਰਿਆਂ ਨੇ ਸ੍ਰ ਬਰਾੜ ਦਾ ਸਨਮਾਨ ਚਿੰਨ ਅਤੇ ਸਨਮਾਨ ਪੱਤਰ ਨਾਲ ਵਿਸ਼ੇਸ਼ ਸਨਮਾਨ ਕਰਦਿਆਂ ਦੱਸਿਆ ਕਿ ਬਰਾੜ ਪਰਿਵਾਰ ਦਾ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਵੱਡਮੁੱਲਾ ਯੋਗਦਾਨ ਹੈ। ਅੰਤ ਵਿੱਚ ਗੁਰਚਰਨ ਸਿੰਘ ਬਰਾੜ ਨੇ ਸੁਸਾਇਟੀ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਉਹ ਸਾਰੀ ਉਮਰ ਭਿ੍ਰਸ਼ਟਾਚਾਰ ਤੋਂ ਰਹਿਤ ਰਹਿ ਕੇ ਨਿਸ਼ਕਾਮ ਸੇਵਾਵਾਂ ਕਰਦੇ ਰਹਿਣਗੇ। ਇਸ ਮੌਕੇ ਉਨਾਂ ਦੀ ਪਤਨੀ ਪਰਮਜੀਤ ਕੌਰ, ਬੇਟਾ ਅਰਸ਼ਜੋਤ ਸਿੰਘ, ਚਾਚੀ ਜਸਪਾਲ ਕੌਰ ਵੀ ਹਾਜਰ ਸਨ।