ਇੰਡੀਅਨ ਆਇਲ ਦੇ ਡਿਪੂ ਵਿਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ
ਰਾਜਿੰਦਰ ਕੁਮਾਰ, ਬਾਬੂਸ਼ਾਹੀ ਨੈੱਟਵਰਕ
ਜਲੰਧਰ 17 ਜਨਵਰੀ 2022- ਪਠਾਨਕੋਟ ਰੋਡ 'ਤੇ ਸੁੱਚੀ ਪਿੰਡ ਵਿਚ ਇੰਡੀਅਨ ਆਇਲ ਦੇ ਡਿਪੂ ਵਿਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਰਾਤ ਲੱਗੀ ਇਸ ਅੱਗ ਨੂੰ ਬੁਝਾਉਣ ਲਈ 12 ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਫਾਇਰ ਬ੍ਰਿਗੇਡ ਦਫਤਰ ਨੇ ਅੱਗ ਲੱਗਣ ਦੀ ਪੁਸ਼ਟੀ ਕੀਤੀ ਪਰ ਆਪਣਾ ਨਾਂ ਨਹੀਂ ਦੱਸਿਆ।
ਅੱਗ ਲੱਗਣ ਦੇ ਕਾਰਨ ਸਿਲੰਡਰ ਫਟਣਾ ਦੱਸਿਆ ਜਾ ਰਿਹਾ ਹੈ। ਧਮਾਕਾ ਰਾਤ ਕਰੀਬ 8.00 ਵਜੇ ਹੋਇਆ। ਕੁਝ ਹੀ ਮਿੰਟਾਂ ਵਿਚ ਫਾਇਰ ਵਿਭਾਗ ਦੀਆਂ ਕਈ ਗੱਡੀਆਂ ਪਹੁੰਚ ਗਈਆਂ ਤੇ ਅੱਗ ਉੱਤੇ ਕਾਬੂ ਪਾਇਆ ਗਿਆ।