ਦਲਜੀਤ ਕੌਰ ਭਵਾਨੀਗੜ੍ਹ
ਬਰਨਾਲਾ, 17 ਜਨਵਰੀ, 2022: ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੰਜਾਬ ਵੱਲੋਂ ਜਸਵੀਰ ਸਿੰਘ ਭੰਮਾ ਕੋ-ਕਨਵੀਨਰ ਮਾਲਵਾ ਜ਼ੋਨ-2 ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਬਰਨਾਲਾ ਵਿਖੇ ਐੱਨਪੀਐੱਸ ਦੀ ਥਾਂ ਤੇ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਅਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਜ਼ਿਲ੍ਹਾ ਬਰਨਾਲਾ ਦੀ ਜ਼ਿਲ੍ਹਾ ਇਕਾਈ ਦਾ ਗਠਨ ਵੀ ਕੀਤਾ ਗਿਆ।
ਇਸ ਮੌਕੇ ਬਤੌਰ ਮੁੱਖ ਮਹਿਮਾਨ ਅਤਿੰਦਰਪਾਲ ਘੱਗਾ ਸੂਬਾ ਕਨਵੀਨਰ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੰਜਾਬ ਅਤੇ ਰਾਜੀਵ ਕੁਮਾਰ ਸੂਬਾ ਮੀਤ ਪ੍ਰਧਾਨ ਡੀਟੀਐੱਫ ਪੰਜਾਬ ਅਤੇ ਗੁਰਜੀਤ ਘੱਗਾ ਸੂਬਾ ਆਗੂ ਡੀਐੱਮਐੱਫ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਅੱਜ ਦੇ ਸੈਮੀਨਾਰ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕ ਵੀ ਸ਼ਾਮਲ ਹੋਏ ਅਤੇ ਸੈਮੀਨਾਰ ਵਿੱਚ ਹੋਏ ਵਿਚਾਰਾਂ ਦਾ ਲਾਭ ਲਿਆ।
ਇਸ ਮੌਕੇ ਜ਼ਿਲ੍ਹਾ ਕਮੇਟੀ ਦਾ ਵੀ ਗਠਨ ਕੀਤਾ ਗਿਆ। ਜਿਸ ਵਿੱਚ ਰਮਨਦੀਪ ਬਰਨਾਲਾ ਨੂੰ ਕਨਵੀਨਰ, ਅੰਮ੍ਰਿਤ ਹਰੀਗੜ੍ਹ ਜਨਰਲ ਸਕੱਤਰ, ਨਿਰਮਲ ਪੱਖੋ ਕਲਾਂ ਕੋ-ਕਨਵੀਨਰ, ਪੁਨੀਤ ਤਪਾ ਵਿੱਤ ਸਕੱਤਰ, ਗੁਰਵਿੰਦਰ ਤਪਾ ਸਹਾਇਕ ਵਿੱਤ ਸਕੱਤਰ, ਅਵਨੀਸ ਲੌਂਗੋਵਾਲ ਅਤੇ ਬਲਜੀਤ ਸਿੰਘ ਅਕਲੀਆ ਪ੍ਰੈੱਸ ਸਕੱਤਰ, ਜਗਰਾਜ ਤਾਜੋਕੇ ਜਥੇਬੰਦਕ ਸਕੱਤਰ ਅਤੇ ਲਾਭ ਅਕਲੀਆ ਦੀ ਮੁੱਖ ਬੁਲਾਰਾ ਦੇ ਤੌਰ ਤੇ ਚੋਣ ਕੀਤੀ ਗਈ, ਜੋ ਮੁੱਖ ਤੌਰ ਤੇ ਜਿਲ੍ਹਾ ਕਮੇਟੀ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਬਰਨਾਲਾ ਦੇ ਤੌਰ ਤੇ ਕੰਮ ਕਰੇਗੀ।
ਇਸ ਮੌਕੇ ਅੰਮ੍ਰਿਤਪਾਲ ਕੋਟਦੁੱਨਾ, ਮਾਲਵਿੰਦਰ ਸਿੰਘ, ਲਾਭ ਅਕਲੀਆ, ਬਲਜੀਤ ਸਿੰਘ, ਪੁਨੀਤ ਤਪਾ, ਅਮਨ ਝਲੂਰ, ਪਰਮਜੀਤ ਝਲੂਰ, ਅਵਨੀਸ਼ ਕੁਮਾਰ, ਯਸ਼ਪਾਲ ਕੁੱਬੇ, ਪਰਗਟ ਧਨੌਲਾ, ਸੁਨੀਲ ਭੈਣੀ ਮਹਿਰਾਜ, ਪਰਮਜੀਤ ਭਾਟੀਆ, ਰਮਨ ਬਰਨਾਲਾ, ਅੰਮ੍ਰਿਤ ਸਿੰਘ, ਕੁਲਵੀਰ ਸਿੰਘ, ਪਰਵੀਨ ਕੁਮਾਰ, ਨਵਜੋਤ ਸਿੰਘ, ਨਿਰਮਲ ਸਿੰਘ, ਜਗਰਾਜ ਸਿੰਘ, ਜਸਵੰਤ ਰਾਏ, ਗੁਰਵਿੰਦਰ ਸਿੰਘ, ਗੁਰਮੇਲ ਸਿੰਘ, ਪੁਨੀਤ ਕੁਮਾਰ ਬਰਨਾਲਾ, ਮਨਮੋਹਨ ਭੱਠਲ ਅਤੇ ਰਾਜਿੰਦਰ ਮੂਲੋਵਾਲ ਆਦਿ ਸ਼ਾਮਿਲ ਸਨ।