← ਪਿਛੇ ਪਰਤੋ
ਕੁਲਵਿੰਦਰ ਸਿੰਘ ਅੰਮ੍ਰਿਤਸਰ 17 ਜਨਵਰੀ 2022: ਬੀਤੇ ਕੱਲ੍ਹ ਭਗਵੰਤਪਾਲ ਸਿੰਘ ਸੱਚਰ ਅੰਮ੍ਰਿਤਸਰ ਕਾਂਗਰਸੀ ਦਿਹਾਤੀ ਦੇ ਪ੍ਰਧਾਨ ਸਨ' ਵੱਲੋਂ ਬੀਜੇਪੀ ਵਿੱਚ ਸ਼ਮੂਲੀਅਤ ਕਰ ਲਿੱਤੀ ਗਈ ਸੀ। ਭਾਜਪਾ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਘ ਅਤੇ ਰਾਜਮਹਿੰਦਰ ਸਿੰਘ ਛੀਨਾਂ ਦੇ ਹਾਜ਼ਰੀ ਦੇ ਵਿਚ ਭਗਵੰਤਪਾਲ ਸਿੰਘ ਸੱਚਰ ਵੱਲੋਂ ਬੀ ਜੇ ਪੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਗਈ ਸੀ । ਭਗਵੰਤਪਾਲ ਸਿੰਘ ਸੱਚਰ ਇਸ ਗੱਲ ਤੋਂ ਨਾਰਾਜ਼ ਸਨ ਕਿ ਉਨ੍ਹਾਂ ਨੂੰ ਮਜੀਠਾ ਹਲਕੇ ਤੋਂ ਟਿਕਟ ਨਹੀਂ ਦਿੱਤੀ ਗਈ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਬੀਤੇ ਕੱਲ੍ਹ ਬੀਜੇਪੀ ਜੁਆਇਨ ਕਰ ਲਈ ਸੀ। ਹੁਣੇ ਭਰੋਸੇਮੰਦ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਸੱਚਰ ਮੁੜ ਕਾਂਗਰਸ ਵਿੱਚ ਵਾਪਸੀ ਕਰ ਰਹੇ ਹਨ ਅਤੇ ਥੋੜ੍ਹੀ ਦੇਰ ਵਿੱਚ ਹੀ ਇਸ ਦਾ ਰਸਮੀ ਤੌਰ ਤੇ ਐਲਾਨ ਹੋ ਸਕਦਾ ਹੈ
Total Responses : 391