ਬਰਿੰਦਰ ਢਿੱਲੋਂ ਨੇ ਸਮੂਹ ਬੇਲਾ,ਚੋਪੜਾ ਪਰਿਵਾਰਾਂ ਦਾ ਪਾਰਟੀ ਚ ਕੀਤਾ ਸਵਾਗਤ
ਬੇਲਾ,ਚੋਪੜਾ ਬਰਾਦਰੀ ਵੱਲੋਂ ਹਲਕੇ ਦੀ ਤਰੱਕੀ ਲਈ ਬਰਿੰਦਰ ਢਿੱਲੋਂ ਨੂੰ ਜਿਤਾਉਣ ਦਾ ਲਿਆ ਅਹਿਦ
ਹਰੀਸ਼ ਕਾਲੜਾ
ਰੂਪਨਗਰ 17 ਜਨਵਰੀ 2022: ਰੂਪਨਗਰ ਸ਼ਹਿਰ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਹੋਰ ਝਟਕਾ ਦਿੰਦਿਆਂ ਰਾਜੇਸ਼ ਵਰਮਾ ਰਾਜੂ ਬੇਲੇ ਵਾਲੇ ਅਤੇ ਰਜਨੀਸ਼ ਚੋਪੜਾ ਨੇ ਆਪਣੀ ਬਰਾਦਰੀ ਦੇ ਪਰਿਵਾਰਾਂ ਸਮੇਤ ਕਾਂਗਰਸ ਦਾ ਹਥ ਫੜ ਲਿਆ।
ਵਿਧਾਨ ਸਭਾ ਹਲਕਾ ਰੂਪਨਗਰ ਤੋਂ ਕਾਂਗਰਸ ਦੇ ਸੇਵਾਦਾਰ ਬਰਿੰਦਰ ਸਿੰਘ ਢਿੱਲੋਂ ਨੇ ਬੇਲਾ ਅਤੇ ਚੋਪੜਾ ਪਰਿਵਾਰਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਦੇ ਹੋਏ ਕਿਹਾ ਕਿ ਇਹਨਾਂ ਪਰਿਵਾਰਾਂ ਦਾ ਸਾਥ ਮਿਲਣ ਨਾਲ ਕਾਂਗਰਸ ਪਾਰਟੀ ਸ਼ਹਿਰ ਵਿਚ ਹੋਰ ਮਜਬੂਤ ਹੋਈ ਹੈ।
ਜਿਕਰਯੋਗ ਹੈ ਕਿ ਰਾਜੇਸ਼ ਵਰਮਾ ਰਾਜੂ ਬੇਲੇ ਵਾਲੇ ਨੇ ਸ਼ਹਿਰ ਦੇ ਵਾਰਡ ਨੰਬਰ 20 ਤੋਂ ਅਕਾਲੀ ਦਲ ਦੀ ਟਿਕਟ ਤੇ ਕੌਂਸਲਰ ਚੋਣ ਲੜੀ ਸੀ ਅਤੇ ਲੋਕਾਂ ਨੇ ਉਹਨਾਂ ਨੂੰ ਮਣਾ ਮੂੰਹੀਂ ਪਿਆਰ ਦਿੱਤਾ ਸੀ। ਸ੍ਰ ਬਰਿੰਦਰ ਢਿੱਲੋਂ ਨੇ ਬੇਲਾ ਅਤੇ ਚੋਪੜਾ ਬਰਾਦਰੀ ਦੇ ਪਰਿਵਾਰਕ ਮੈਂਬਰਾਂ ਸੰਦੀਪ ਵਰਮਾ ਬੋਬੀ,ਮਨੀਸ਼ ਵਰਮਾ ਗਿੰਨੀ,ਵਿਕਰਮ ਵਰਮਾ ਵਿਕੂ,ਅਸ਼ਵਨੀ ਵਰਮਾ ਹੈਪੀ,ਬਲਬੀਰ ਸਿੰਘ ਵਰਮਾ,ਅਮਿਤ ਵਰਮਾ,ਕਰਨ ਵਰਮਾ,ਪਿਯੂਸ਼ ਵਰਮਾ,ਆਯੂਸ਼ ਵਰਮਾ,ਰਾਹੁਲ ਵਰਮਾ,ਵਿਕਰਾਂਤ ਵਰਮਾ,ਸ਼੍ਰੀਮਤੀ ਊਸ਼ਾ ਵਰਮਾ,ਰਜਨੀਸ਼ ਚੋਪੜਾ ਪਿੰਚੂ ਚੋਪੜਾ,ਗੌਰਵ ਚੋਪੜਾ,ਆਸ਼ੂ ਚੋਪੜਾ,ਕਰਨ ਚੋਪੜਾ,ਸ਼ਸ਼ੀ ਚੋਪੜਾ ਦਾ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਤੇ ਸਵਾਗਤ ਕਰਦਿਆਂ ਕਿਹਾ ਕਿ ਸਾਰੇ ਪ੍ਰੀਵਾਰਾਂ ਨੂੰ ਪਾਰਟੀ ਵਲੋਂ ਮਾਣ ਸਤਿਕਾਰ ਦਿੱਤਾ ਜਾਵੇਗਾ।
ਸ੍ਰ ਢਿੱਲੋਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਬਹੁਤ ਵਡੀ ਗਿਣਤੀ ਵਿਚ ਸ਼ਹਿਰ ਦੀ ਕਰੀਮ ਜੋ ਅਕਾਲੀ ਦਲ ਅਤੇ ਆਪ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਤੰਗ ਆ ਚੁਕੀ ਹੈ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸਾਡਾ ਸਾਥ ਦੇਣ ਲਈ ਤਿਆਰ ਬੈਠੇ ਹਨ।ਰਾਜੇਸ਼ ਵਰਮਾ ਅਤੇ ਰਜਨੀਸ਼ ਚੋਪੜਾ ਨੇ ਕਿਹਾ ਕਿ ਉਹਨਾਂ ਦੀ ਸਮੁੱਚੀ ਬਰਾਦਰੀ ਨੇ ਸ੍ਰ ਬਰਿੰਦਰ ਸਿੰਘ ਢਿੱਲੋਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਅਤੇ ਨੌਜਵਾਨਾਂ ਦੇ ਹੱਕਾਂ ਦੇ ਲਈ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦਾ ਸਾਥ ਦੇਣ ਦਾ ਫੈਸਲਾ ਲਿਆ ਹੈ। ਰਾਜੂ ਬੇਲੇ ਵਾਲੇ ਅਤੇ ਰਜਨੀਸ਼ ਚੋਪੜਾ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਨੌਜਵਾਨਾਂ ਦੀ ਅਗਵਾਈ ਕਰਨ ਵਾਲੇ ਢਿੱਲੋਂ ਨੂੰ ਰੋਪੜ ਵਿਧਾਨ ਸਭਾ ਹਲਕੇ ਤੋਂ ਚੋਣ ਜਿਤਾਉਣਾ ਉਹਨਾਂ ਦਾ ਮੁਖ ਟੀਚਾ ਹੋਵੇਗਾ ਜਿਸ ਲਈ ਉਹ ਸ੍ਰ ਢਿੱਲੋਂ ਦੀ ਸੋਚ ਅਤੇ ਨੀਤੀਆਂ ਨੂੰ ਦਿਨ ਰਾਤ ਇਕ ਕਰਕੇ ਹਲਕੇ ਦੇ ਲੋਕਾਂ ਤਕ ਪਹੁੰਚਾਉਣਗੇ।
ਇਸ ਮੌਕੇ ਰਾਮ ਸਿੰਘ ਸੈਣੀ,ਸੰਜੇ ਵਰਮਾ ਪ੍ਰਧਾਨ ਨਗਰ ਕੌਂਸਿਲ,ਚਰਨਜੀਤ ਸਿੰਘ ਚੰਨੀ,ਸਰਬਜੀਤ ਸਿੰਘ ਸੈਣੀ,ਅਮਰਜੀਤ ਸਿੰਘ ਜੋਲੀ,ਅਮਰਪ੍ਰੀਤ ਸਿੰਘ ਨੰਨਾ,ਗੁਰਮੀਤ ਸਿੰਘ ਰਿੰਕੂ,ਮੋਹਿਤ ਸ਼ਰਮਾ,ਪਰਮਿੰਦਰ ਸਿੰਘ ਪਿੰਕਾ,ਅਮਰਜੀਤ ਸਿੰਘ,ਪਲਵਿੰਦਰ ਸਿੰਘ ਬਿੰਟਾ,ਭਾਰਤ ਵਾਲੀਆ,ਰਾਜੇਸ਼ ਸਹਿਗਲ,ਗੁਰੂ ਸ਼ਰਨ ਪਰਮਾਰ ਕੋਆਰਡੀਨੇਟਰ ਅਤੇ ਹੋਰ ਹਾਜ਼ਰ ਸਨ।