← ਪਿਛੇ ਪਰਤੋ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 17 ਜਨਵਰੀ 2022: ਜਿੰਦਲ ਹੈਲਥ ਲੈਂਬਸ ਵੱਲੋਂ ਸਿਵਿਲ ਹਸਪਤਾਲ ਫਰੀਦਕੋਟ ਦੇ ਸਹਿਯੋਗ ਨਾਲ ਕਰੋਨਾ ਤੋ ਬਚਾਅ ਲਈ ਮੁਫਤ ਵੈਕਸੀਨ ਕੈਂਪ ਲਗਾਇਆ ਜਾ ਰਿਹਾ। ਇਸ ਕੈਂਪ ਦੀ ਜਾਣਕਾਰੀ ਦਿੰਦਿਆਂ ਰਮਨ ਚਾਵਲਾ ਨੇ ਦੱਸਿਆ ਇਹ ਕੈਂਪ 18 ਜਨਵਰੀ ਦਿਨ ਮੰਗਲਵਾਰ ਨੂੰ ਜਿੰਦਲ ਹੈਲਥ ਲੈਂਬਸ ਗੁਰੂ ਨਾਨਕ ਕਲੋਨੀ ਗਲੀ ਨੰਬਰ 5 ਵਿਖੇ ਲੱਗੇਗਾ ਤੇ ਉਨ੍ਹਾਂ ਨੇ ਕਿਹਾ ਇਸ ਦਾ ਸਮਾਂ ਸਵੇਰੇ 10 ਵਜੇ ਤੋ 2 ਵਜੇ ਤੱਕ ਦਾ ਹੋਵੇਗਾ। ਉਨ੍ਹਾਂ ਨੇ ਕੈਂਪ ਵਿੱਚ ਪਹੁੰਚਣ ਵਾਲੇ ਸ਼ਹਿਰੀਆਂ ਨੂੰ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
Total Responses : 936