ਖੱਤਰੀ ਸਭਾ ਵੱਲੋਂ ਖੱਤਰੀ ਸਮਾਜ ਦੀ ਔਰਤ ਨੂੰ ਅਹਿਮ ਜਿੰਮੇਵਾਰੀ ਦੇਣ ਤੇ ਕੀਤਾ ਧੰਨਵਾਦ
ਰਵਿੰਦਰ ਜੱਗੀ ਦੇ ਪ੍ਰਧਾਨ ਬਣਨ ਨਾਲ ਹਲਕੇ ਵਿਚ ਮਹਿਲਾ ਸੰਗਠਨ ਮਜਬੂਤ ਹੋਇਆ - ਬਰਿੰਦਰ ਢਿੱਲੋਂ
ਹਰੀਸ਼ ਕਾਲੜਾ
ਰੂਪਨਗਰ 17 ਜਨਵਰੀ 2022: ਹਾਸਲ ਬਰਾਦਰੀ ਰੋਪੜ ਦੇ ਮਹਿਲਾ ਵਿੰਗ ਦੇ ਪ੍ਰਧਾਨ,ਕਾਂਗਰਸ ਪਾਰਟੀ ਦੇ ਅਣਥੱਕ ਵਰਕਰ ਸਾਬਕਾ ਕੌਂਸਲਰ ਰਵਿੰਦਰ ਕੌਰ ਜੱਗੀ ਨੂੰ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਰੂਪਨਗਰ ਜ਼ਿਲ੍ਹੇ ਦੀ ਵੱਡੀ ਜਿੰਮੇਵਾਰੀ ਦਿੰਦਿਆਂ ਉਹਨਾਂ ਨੂੰ ਜ਼ਿਲ੍ਹੇ ਦੇ ਮਹਿਲਾ ਕਾਂਗਰਸ ਦੇ ਪ੍ਰਧਾਨ ਨਿਯੁਕਤ ਕੀਤਾ ਹੈ।
ਰਵਿੰਦਰ ਕੌਰ ਜੱਗੀ ਨੂੰ ਨਿਯੁਕਤੀ ਪੱਤਰ ਦਿੰਦਿਆਂ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਕਿਹਾ ਕਿ ਕਾਂਗਰਸ ਹਾਈ ਕਮਾਨ ਵਲੋਂ ਔਰਤਾਂ ਨੂੰ ਸਮਾਜ ਵਿੱਚ ਰਮਾਜਨੀਤੀਕ ਪੱਧਰ ਤੇ ਮਜਬੂਤ ਕਰਨ ਲਈ ਅਹਿਮ ਜਿੰਮੇਵਾਰੀਆਂ ਦੇ ਕੇ ਨਿਵਾਜਿਆ ਜਾਂਦਾ ਰਿਹਾ ਹੈ।ਉਹਨਾਂ ਕਿਹਾ ਕਿ ਰਵਿੰਦਰ ਜੱਗੀ ਨੂੰ ਪਾਰਟੀ ਵਲੋਂ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਮਹਿਲਾ ਕਾਂਗਰਸ ਨੂੰ ਸਿਆਸੀ ਪੱਧਰ ਤੇ ਮਜਬੂਤ ਕਰਨ ਦੀ ਜਿੰਮੇਵਾਰੀ ਨਾਲ ਇਹਨਾਂ ਦਾ ਸਨਮਾਨ ਕੀਤਾ ਗਿਆ ਹੈ। ਵਿਧਾਨ ਸਭਾ ਹਲਕਾ ਰੋਪੜ ਤੋਂ ਸੇਵਾਦਾਰ ਬਰਿੰਦਰ ਸਿੰਘ ਢਿੱਲੌਂ ਨੇ ਕਿਹਾ ਕਿ ਇਸ ਨਿਯੁਕਤੀ ਨਾਲ ਰੋਪੜ ਸ਼ਹਿਰ ਅਤੇ ਹਲਕੇ ਵਿੱਚ ਮਹਿਲਾ ਸੰਗਠਨ ਹੋਰ ਮਜਬੂਤ ਹੋਇਆ ਹੈ ਉਥੇ ਪਾਰਟੀ ਹਰ ਵਰਗ ਨੂੰ ਬਰਾਬਰ ਦਾ ਸਤਿਕਾਰ ਦੇਣ ਲਈ ਵਚਨਬੱਧ ਹੈ।
ਰੋਪੜ ਦੇ ਖਤ੍ਰੀ ਸਮਾਜ ਦੇ ਆਗੂਆਂ ਚਰਨਜੀਤ ਸਿੰਘ ਰੂਬੀ ਅਤੇ ਅਮਰਜੀਤ ਸਿੰਘ ਜੋਲੀ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਖਤ੍ਰੀ ਸਮਾਜ ਦੀ ਔਰਤ ਨੂੰ ਅਹਿਮ ਜਿੰਮੇਵਾਰੀ ਦੇ ਕੇ ਪੂਰੀ ਬਰਾਦਰੀ ਦਾ ਮਾਣ ਵਧਾਇਆ ਹੈ ਜਿਸ ਲਈ ਸਮੁਚੇ ਹਲਕੇ ਦੇ ਲੋਕਾਂ ਵਲੋਂ ਅਸੀਂ ਹਾਈਕਮਾਨ ਦਾ ਧੰਨਵਾਦ ਕਰਦੇ ਹਾਂ।
ਰਵਿੰਦਰ ਕੌਰ ਜੱਗੀ ਨੇ ਕਿਹਾ ਕਿ ਮੈ ਜਮੀਨੀ ਪੱਧਰ ਤੇ ਮਹਿਲਾ ਕਾਂਗਰਸ ਨੂੰ ਹੋਰ ਮਜਬੂਤ ਕਰਨ ਲਈ ਦਿਨ ਰਾਤ ਇਕ ਕਰਾਂਗੀ।
ਇਸ ਮੌਕੇ ਸਿਮਰਤ ਕੌਰ ਢਿੱਲੋਂ,ਕੋਆਰਡੀਨੇਟਰ ਗੁਰੂ ਸ਼ਰਨ ਪਰਮਾਰ,ਕੌਂਸਲਰ ਰੇਖਾ ਰਾਣੀ,ਭਾਰਤ ਵਾਲੀਆ,ਕੌਂਸਲਰ ਚਰਨਜੀਤ ਸਿੰਘ ਚੰਨੀ,ਕੌਂਸਲਰ ਕੁਲਵਿੰਦਰ ਕੌਰ,ਕੌਂਸਲਰ ਨੀਲਮ,ਕੌਂਸਲਰ ਜਸਪਿੰਦਰ ਕੌਰ,ਕੌਂਸਲਰ ਪੂਨਮ ਕੱਕੜ,ਕੌਂਸਲਰ ਨੀਰੂ ਗੁਪਤਾ ਅਤੇ ਹੋਰ ਹਾਜ਼ਰ ਸਨ।