ਪਸ਼ੂ ਪਾਲਣ ਕੈਂਪ ਵਿੱਚ ਕਿਸਾਨਾਂ ਨੇ ਆਮਦਨ ਵਧਾਉਣ ਦੇ ਉੱਨਤ ਤਰੀਕੇ ਸਿੱਖੇ
ਸਤੀਸ਼ ਬਾਂਸਲ, ਬਾਬੂਸ਼ਾਹੀ ਨੈੱਟਵਰਕ
ਸਿਰਸਾ, 18 ਜਨਵਰੀ 2022- ਪਸ਼ੂ ਪਾਲਣ ਵਿਭਾਗ ਵੱਲੋਂ ਪਿੰਡ ਪਨਿਹਾਰੀ ਵਿਖੇ ਰਾਸ਼ਟਰੀ ਖੇਤੀ ਵਿਕਾਸ ਯੋਜਨਾ ਤਹਿਤ ਦੋ ਰੋਜ਼ਾ ਪਸ਼ੂ ਪਾਲਣ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਪ੍ਰੋਗਰਾਮ ਦੀ ਸਮਾਪਤੀ ਡਿਪਟੀ ਡਾਇਰੈਕਟਰ ਡਾ: ਵਿਦਿਆਸਾਗਰ ਬਾਂਸਲ ਅਤੇ ਉਪ ਮੰਡਲ ਅਫ਼ਸਰ ਡਾ: ਰਾਕੇਸ਼ ਨਿਬਾਰੀਆ ਦੀ ਅਗਵਾਈ ਹੇਠ ਹੋਈ | ਪ੍ਰੋਗਰਾਮ ਦੀ ਪ੍ਰਧਾਨਗੀ ਵੈਟਰਨਰੀ ਸਰਜਨ ਡਾ.ਲਲਿਤ ਮੋਹਨ ਸ਼ਰਮਾ ਨੇ ਕੀਤੀ। ਕੈਂਪ ਵਿੱਚ ਪਸ਼ੂ ਪਾਲਣ ਵਿਭਾਗ ਤੋਂ ਸੇਵਾਮੁਕਤ ਉਪ ਮੰਡਲ ਅਫ਼ਸਰ ਡਾ: ਨਰਿੰਦਰ ਸਿੰਘ ਪਸ਼ੂ ਪਾਲਣ ਮਾਹਿਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਉਨ੍ਹਾਂ ਕੈਂਪ ਵਿੱਚ ਹਾਜ਼ਰ 20 ਅਗਾਂਹਵਧੂ ਪਸ਼ੂ ਪਾਲਕਾਂ ਨੂੰ ਉੱਨਤ ਤਰੀਕੇ ਅਪਣਾ ਕੇ ਆਮਦਨ ਵਧਾਉਣ ਸਬੰਧੀ ਅਹਿਮ ਜਾਣਕਾਰੀ ਦਿੱਤੀ। ਇਸ ਮੌਕੇ ਡਾ: ਅਮਨ ਕੰਬੋਜ ਵੈਟਰਨਰੀ ਸਰਜਨ ਬਰੂਵਾਲੀ-1 ਨੇ ਵੀ ਪਸ਼ੂ ਪਾਲਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ | ਦੂਜੇ ਦਿਨ ਪਸ਼ੂ ਪਾਲਕਾਂ ਨੂੰ ਕਿਸਾਨ ਡੇਅਰੀ ਫਾਰਮ ਬਾਜੇਕਾਂ ਦਾ ਦੌਰਾ ਕਰਨ ਲਈ ਵੀ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਡੇਅਰੀ ਫਾਰਮਿੰਗ ਬਾਰੇ ਬਹੁਤ ਕੁਝ ਸਿੱਖਿਆ। ਕੈਂਪ ਵਿੱਚ ਨਰਿੰਦਰ ਕੁਮਾਰ ਵੀਐਲਡੀਏ ਨਾਗੋਕੀ ਅਤੇ ਅਨੂਪ ਕੁਮਾਰ ਪਸ਼ੂ ਸੇਵਾਦਾਰ ਵੀ ਹਾਜ਼ਰ ਸਨ।