ਪਟਿਆਲਾ ਤਫੱਜਲਪੁਰਾ ਚ ਬਜ਼ੁਰਗ ਔਰਤ ਦਾ ਕਾਤਲ
ਜਗਤਾਰ ਸਿੰਘ,ਬਾਬੂਸ਼ਾਹੀ ਨੈੱਟਵਰਕ
ਪਟਿਆਲਾ 18 ਜਨਵਰੀ 2022 : ਪਟਿਆਲਾ ਦੇ ਤਫੱਜ਼ਲਪੁਰਾ ਵਿਚ ਬਜ਼ੁਰਗ ਔਰਤ ਦਾ ਕਤਲ ਹੋਇਆ ਹੈ। ਮ੍ਰਿਤਕ ਬਜ਼ੁਰਗ ਔਰਤ ਦੀ ਪਛਾਣ ਸੁਰਜੀਤ ਕੌਰ ਦੇ ਤੌਰ 'ਤੇ ਹੋਈ ਹੈ ਜਿਸ ਦੀ ਉਮਰ ਲਗਭਗ 75 ਸਾਲ ਦੇ ਕਰੀਬ ਹੈ।
ਘਰ ਦੇ ਉਪਰਲੇ ਹਿੱਸੇ 'ਚ ਸੱਤਪਾਲ ਨਾਮਕ ਵਿਅਕਤੀ ਕਿਰਾਏਦਾਰ ਦੇ ਤੌਰ 'ਤੇ ਆਪਣੇ ਪਰਿਵਾਰ ਦੇ ਨਾਲ ਸੱਤ ਸਾਲਾਂ ਤੋਂ ਰਹਿ ਰਿਹਾ ਸੀ।
ਬਜ਼ੁਰਗ ਔਰਤ ਸੁਰਜੀਤ ਕੌਰ ਦਾ ਪੁੱਤਰ ਪੀਆਰਟੀਸੀ ਵਿੱਚ ਨੌਕਰੀ ਕਰਦਾ ਹੈ ਜੋ ਕਿ ਡਿਊਟੀ 'ਤੇ ਸੀ। ਪੁਲੀਸ ਵੱਲੋਂ ਤਫਤੀਸ਼ ਜਾਰੀ ਹੈ ।