ਘਨੌਰ `ਚ ਅਕਾਲੀ ਦਲ ਨੂੰ ਵੱਡਾ ਝਟਕਾ : ਯੂਥ ਅਕਾਲੀ ਦਲ ਦਾ ਮੀਤ ਪ੍ਰਧਾਨ ਦਰਜਨਾਂ ਸਾਥੀਆਂ ਸਣੇ ਕਾਂਗਰਸ `ਚ ਸ਼ਾਮਲ
ਪੁਰਾਣੇ ਟਕਸਾਲੀ ਅਕਾਲੀ ਆਗੂਆਂ ਦਾ ਕਾਂਗਰਸ `ਚ ਕਰਦਾ ਹਾਂ ਨਿੱਘਾ ਸਵਾਗਤ- ਜਲਾਲਪੁਰ
ਜਗਤਾਰ ਸਿੰਘ,ਬਾਬੂਸ਼ਾਹੀ ਨੈੱਟਵਰਕ
ਪਟਿਆਲਾ 18 ਜਨਵਰੀ 2022: ਹਲਕਾ ਘਨੌਰ ਤੋਂ ਕਾਂਗਰਸ ਪਾਰਟੀ ਦੇਉਮੀਦਵਾਰ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆਜਦੋਂ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਤੇ ਕੋਰ ਕਮੇਟੀ ਮੈਂਬਰ ਜਗਵਿੰਦਰ ਸਿੰਘ ਲੰਜਾ, ਟਕਸਾਲੀਅਕਾਲੀ ਸਰਪੰਚ ਸੁਖਦੇਵ ਸਿੰਘ ਦਰਜਨਾਂ ਪਿੰਡਾਂ ਦੇ ਅਕਾਲੀ ਵਰਕਰਾਂ ਸਮੇਤ ਕਾਂਗਰਸ ਵਿਚ ਸ਼ਾਮਲ ਹੋਗਏ।ਸ਼ਾਮਲ ਹੋਣ ਵਾਲਿਆਂ ਨੂੰ ਵਿਧਾਇਕ ਮਦਨ ਲਾਲ ਜਲਾਲਪੁਰ, ਹਲਕਾ ਸਨੌਰ ਤੋਂ ਕਾਂਗਰਸਪਾਰਟੀ ਦੇ ਉਮੀਦਵਾਰ ਹਰਿੰਦਰਪਾਲ ਸਿੰਘ ਹੈਰੀਮਾਨ ਅਤੇ ਕਾਂਗਰਸ ਪਾਰਟੀ ਦੇ ਜਿ਼ਲ੍ਹਾ ਪ੍ਰਧਾਨ ਗੁਰਦੀਪਸਿੰਘ ਉਂਟਸਰ ਵਲੋਂ ਸਨਮਾਨਿਤ ਕੀਤਾ ਗਿਆ ਤੇ ਕਾਂਗਰਸ ਪਾਰਟੀ ਵਿਚ ਬਣਦਾ ਮਾਨ ਸਨਮਾਨ ਦਿਵਾਉਣ ਦਾਭਰੋਸਾ ਦਿੱਤਾ ਗਿਆ। ਇਸ ਦੌਰਾਨ ਵਿਧਾਇਕ ਜਲਾਲਪੁਰ ਨੇ ਕਿਹਾ ਕਿਮੈਂ ਅੱਜ ਬਹੁਤ ਖੁਸ਼ ਹਾਂ। ਜੋ ਸਾਡੇ ਘਨੌਰ ਦੇ ਪਿੰਡ ਲੰਜਾ ਤੋਂ ਟਕਸਾਲੀ ਅਕਾਲੀ ਸਰਪੰਚ ਸੁਖਦੇਵਸਿੰਘ ਪੁਰਾਣੇ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਸਨ ਅਤੇ ਆਪਣੇ ਵਿਚ ਅਕਾਲੀ ਦਲ ਦੀ ਟੀਮਹੁੰਦੇ ਹੋਏ ਅਕਾਲੀ ਦਲ ਨੂੰ ਚਲਾ ਰਹੇ ਸਨ।ਇਨ੍ਹਾਂ ਦੇ ਪਰਿਵਾਰ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਦਾਗਨਹੀਂ ਸੀ ਅਤੇ ਇਨ੍ਹਾਂ ਨੇ ਸਾਬਕਾ ਕੈਬਨਿਟ ਮੰਤਰੀ ਅਜੈਬ ਸਿੰਘ ਮੁਖਮੈਲਪੁਰ ਦੇ ਨਾਲ ਸੱਜੀ ਬਾਂਹ ਬਣਕੇ ਕੰਮ ਕੀਤਾ।
ਅੱਜ ਅਜਿਹੇ ਸਿਰਕੱਢ ਆਗੂਆਂ ਦੀ ਅਗਵਾਈ ਵਿਚ ਵੱਡੀ ਗਿਣਤੀ ਟਕਸਾਲੀ ਅਕਾਲੀਪਰਿਵਾਰ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਹਨ। ਜਿਨ੍ਹਾਂ ਦਾ ਮੈਂ ਤਹਿ ਦਿਲੋਂ ਸਵਾਗਤ ਕਰਦਾ ਹਾਂ ਅਤੇਸਭ ਨੂੰ ਭਰੋਸਾ ਦਿੰਦਾ ਹਾਂ ਕਿ ਕਾਂਗਰਸ ਪਾਰਟੀ ਵਿਚ ਉਨ੍ਹਾਂ ਨੂੰ ਬਣਦਾ ਮਾਨ ਸਤਿਕਾਰ ਦਿੱਤਾਜਾਵੇਗਾ। ਇਸ ਮੌਕੇ ਸੰਜਰਪੁਰ ਤੋਂ ਪਰਮਜੀਤ ਸਿੰਘ,ਮਹਿਮੂਦਪੁਰ ਤੋਂ ਹਰਦੀਪ ਸਿੰਘ, ਘੜਾਮਾਂ ਤੋਂ ਮਨਦੀਪ ਸਿੰਘ, ਸੈਦਖੇੜੀ ਤੋਂ ਸੁਰਿੰਦਰ ਸਿੰਘ,ਗੁਰਪ੍ਰਤਾਪ ਸਿੰਘ, ਹਰਸ਼, ਹਰਪ੍ਰੀਤ ਸਿੰਘ, ਮਗਰ ਤੋਂ ਗਮਦੂਰ ਸਿੰਘ, ਰਵਿੰਦਰ ਸਿੰਘ,ਪਰਵਿੰਦਰ ਸਿੰਘ,ਗੁਰਪ੍ਰੀਤ ਸਿੰਘ, ਹਰਬੰਸ ਸਿੰਘ, ਸੁਰਿੰਦਰ ਸਿੰਘ, ਗੁਰਜਿੰਦਰ ਸਿੰਘ, ਬਠੌਣੀਆਂ ਖੁਰਦ ਤੋਂਪਵਨ ਕੁਮਾਰ, ਲੰਜਾ ਸਿੰਘ, ਲੰਜਾ ਤੋਂ ਕਰਮ ਸਿੰਘ, ਸੁਖਵੀਰ ਸਿੰਘ, ਸੰਦੀਪ ਸਿੰਘ, ਮਨਦੀਪ ਸਿੰਘ,ਬਲਵੀਰ ਸਿੰਘ, ਸਾਹਲ ਤੋਂ ਨੰਬਰਦਾਰ ਮਹਿੰਦਰ ਸਿੰਘ, ਨਵਜੋਤ ਸਿੰਘ ਨੰਬਰਦਾਰ, ਸਰਾਲਾਂ ਤੋਂ ਨਵਜੋਤਸਿੰਘ, ਸੂਹਰੋਂ ਤੋਂ ਨੰਦ ਸਿੰਘ, ਤਰਸੇਮ ਸਿੰਘ, ਨਿਰਮਲ ਸਿੰਘ, ਪੰਜਾਬ ਸਿੰਘ, ਕਰਮਜੀਤ ਸਿੰਘ,ਗਰੀਬ ਸਿੰਘ ਸਮੇਤ ਵੱਡੀ ਗਿਣਤੀ ਸਾਥੀਆਂ ਨੇ ਅਕਾਲੀ ਦਲ ਦਾ ਸਾਥ ਛੱਡ ਕੇ ਕਾਂਗਰਸ ਪਾਰਟੀ ਵਿਚਸ਼ਾਮਲ ਹੋਣ ਦਾ ਐਲਾਨ ਕੀਤਾ ਅਤੇ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਚੋਣ ਮੁਹਿੰਮ ਵਿਚ ਡੱਟਣ ਦਾਫੈਸਲਾ ਕੀਤਾ।