ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਅਸੰਭਵ ਟੀਕਾਕਰਨ ਵੀ ਹੋਇਆ ਸੰਭਵ- ਅਮਨਜੋਤ ਕੌਰ ਰਾਮੂੰਵਾਲੀਆ
ਬਾਬੂਸ਼ਾਹੀ ਨੈੱਟਵਰਕ
ਮੋਹਾਲੀ 18 ਜਨਵਰੀ 2022- ਭਾਜਪਾ ਦੀ ਬੁਲਾਰਾ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਦੁਨੀਆਂ ਭਰ ਵਿੱਚ ਕੋਰੋਨਾ ਮਹਾਂਮਾਰੀ ਦਾ ਹਮਲਾ ਅਸਹਿਣਯੋਗ ਸੀ । ਸ਼ਕਤੀਸ਼ਾਲੀ ਦੇਸ਼ ਵੀ ਥਰਥਰਾ ਗਏ ਸੀ ਅਤੇ ਭਾਰਤ ਵਰਗੇ ਵੱਡੀ ਆਬਾਦੀ ਵਾਲੇ ਦੇਸ਼ ਲਈ ਇਹ ਬਹੁਤ ਵੱਡੀ ਚੁਣੌਤੀ ਸੀ, ਇੰਨੀ ਵੱਡੀ ਜਨਸੰਖਿਆ ਦਾ ਟੀਕਾਕਰਨ ਅਸੰਭਵ ਸੀ। ਪਰ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਿੱਚ ਇਹ ਸੰਭਵ ਹੋ ਸਕਿਆ ਹੈ।
ਭਾਰਤ ਵਿਚ ਕੇਵਲ ਇਕ ਸਾਲ ਵਿੱਚ 157 ਕਰੋੜ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿਚ 70 ਫੀਸਦੀ ਬਾਲਗਾਂ ਨੂੰ ਦੋ ਖ਼ੁਰਾਕਾਂ ਲੱਗ ਚੁੱਕੀਆਂ ਹਨ ।ਇਹ ਮੁਹਿੰਮ 16 ਜਨਵਰੀ 2021 ਵਿੱਚ ਸ਼ੁਰੂ ਕੀਤੀ ਗਈ ਸੀ । ਦੁਨੀਆਂ ਭਰ ਦੇ ਮੁਕਾਬਲੇ ਵਿਚ ਭਾਰਤ ਨੇ ਟੀਕਾਕਰਨ ਵਿੱਚ 65 ਫ਼ੀਸਦੀ ਤੋਂ ਉੱਪਰ ਵੱਧ ਪ੍ਰਾਪਤੀ ਕੀਤੀ ਹੈ, ਜਦੋਂ ਕਿ ਕੌਮਾਂਤਰੀ ਪੱਧਰ ਤੇ ਇਹ ਕੇਵਲ 59.9 ਫੀਸਦੀ ਹੈ । ਇਹ ਕੇਵਲ ਪ੍ਰਧਾਨ ਮੰਤਰੀ ਜੀ ਦੀ ਅਗਵਾਈ ਕਰਕੇ ਹੀ ਸੰਭਵ ਹੋ ਸਕਿਆ ਹੈ।